ਲਾਈਟ ਐਂਡ ਸਾਊਂਡ ਸ਼ੋਅ ਸਬੰਧੀ ਤਿਆਰੀਆਂ ਦਾ ਜਾਇਜ਼ਾ
ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੇ ਮੁਹਾਲੀ ਦੇ ਸੈਕਟਰ-88 ਦੇ ਸਰਸ ਮੇਲਾ ਗਰਾਊਂਡ ਵਿੱਚ 11 ਨਵੰਬਰ ਨੂੰ ਹੋਵੇਗਾ। ਐੱਸ ਡੀ ਐਮ ਦਮਨਦੀਪ ਕੌਰ...
Advertisement
ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੇ ਮੁਹਾਲੀ ਦੇ ਸੈਕਟਰ-88 ਦੇ ਸਰਸ ਮੇਲਾ ਗਰਾਊਂਡ ਵਿੱਚ 11 ਨਵੰਬਰ ਨੂੰ ਹੋਵੇਗਾ। ਐੱਸ ਡੀ ਐਮ ਦਮਨਦੀਪ ਕੌਰ ਅਤੇ ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਨੇ ਮੌਕੇ ਉੱਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਸ਼ੋਅ ਸ਼ਾਮੀਂ 5:30 ਵਜੇ ਢਾਡੀ ਵਾਰਾਂ ਨਾਲ ਸ਼ੁਰੂ ਹੋਵੇਗਾ। ਇਸ ਉਪਰੰਤ ਗੁਰੂ ਸਾਹਿਬ ਦੇ ਜੀਵਨ ਅਤੇ ਗੁਰਬਾਣੀ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਵਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਲਈ ਕੋਈ ਟਿਕਟ ਅਤੇ ਪਾਸ ਨਹੀਂ ਹੋਵੇਗਾ ਅਤੇ ਸਮੁੱਚੀ ਸੰਗਤ ਇਸ ਵਿਚ ਸ਼ਾਮਲ ਹੋ ਸਕੇਗੀ। ਇਸ ਮੌਕੇ ਉਨ੍ਹਾਂ ਤਿਆਰੀਆਂ ਸਬੰਧੀ ਡਿਊਟੀਆਂ ਲਗਾਈਆਂ। ਟਰੈਫ਼ਿਕ ਅਤੇ ਪਾਰਕਿੰਗ ਪ੍ਰਬੰਧਾਂ, ਲਾਇਟਾਂ, ਸਟੇਜ ਆਦਿ ਬਾਰੇ ਲੋੜੀਂਦੀਆਂ ਡਿਊਟੀਆਂ ਲਗਾਈਆਂ।
Advertisement
Advertisement
