ਹਸਪਤਾਲ ਦੇ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ
ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦਾ ਉਦਘਾਟਨ 22 ਨੂੰ
Advertisement
ਵਰਲਡ ਕੈਂਸਰ ਕੇਅਰ (ਭਾਰਤ) ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ ਨੇ ਡੂਮੇਵਾਲ ਸਥਿਤ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦੇ 22 ਨਵੰਬਰ ਨੂੰ ਹੋਣ ਵਾਲੇ ਉਦਘਾਟਨ ਸਮਾਗਮ ਦੀਆਂ ਤਿਆਰੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਸਮਾਗਮ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲਾਲਪੁਰਾ ਨੇ ਕਿਹਾ ਕਿ ਇਹ ਹਸਪਤਾਲ ਸਮਾਜ ਪ੍ਰਤੀ ਨਿਸਵਾਰਥ ਸੇਵਾ ਦੇ ਜਜ਼ਬੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦੱਸਿਆ ਕਿ ਡੂਮੇਵਾਲ ਹਸਪਤਾਲ ਦੀ ਸਥਾਪਨਾ ਸਮਾਜਸੇਵੀ ਡਾ. ਕੁਲਵੰਤ ਸਿੰਘ ਧਾਲੀਵਾਲ ਦੇ ਸਾਂਝੇ ਸੁਪਨੇ ਦਾ ਨਤੀਜਾ ਹੈ, ਜੋ ਹੁਣ ਹਕੀਕਤ ਦਾ ਰੂਪ ਧਾਰ ਚੁੱਕਾ ਹੈ। ਹਸਪਤਾਲ ’ਚ ਆਧੁਨਿਕ ਮੈਡੀਕਲ ਸੁਵਿਧਾਵਾਂ, ਕੈਂਸਰ ਸਕ੍ਰੀਨਿੰਗ, ਐਮਰਜੈਂਸੀ ਇਲਾਜ ਅਤੇ ਬਹੁਤ ਸਾਰੀਆਂ ਸੇਵਾਵਾਂ ਉਪਲਬਧ ਹੋਣਗੀਆਂ, ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਰਾਹਤ ਮਿਲੇਗੀ। ਸਮਾਰੋਹ ਵਿੱਚ ਭਾਈ ਅਨੰਤਵੀਰ ਸਿੰਘ ਦਾ ਪਵਿੱਤਰ ਕੀਰਤਨ ਹੋਵੇਗਾ, ਜੋ ਲਾਸ ਵੇਗਾਸ (ਅਮਰੀਕਾ) ਤੋਂ ਆ ਰਹੇ ਹਨ। ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਡੂਮੇਵਾਲ ਗੁਰੂ ਗੋਬਿੰਦ ਸਿੰਘ ਚੈਰਿਟੇਬਲ ਹਸਪਤਾਲ ਆਉਣ ਵਾਲੇ ਸਮੇਂ ਵਿੱਚ ਇਲਾਕੇ ਲਈ ਵਰਦਾਨ ਸਾਬਤ ਹੋਏਗਾ।
Advertisement
Advertisement
