ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਦੇ ਸੇਵਾਮੁਕਤ ਡੀਐੱਸਪੀ ਨੇ ‘ਆਪ’ ਆਗੂ ਨੂੰ ਗੋਲੀ ਮਾਰੀ

ਨਿਤਿਨ ਨੰਦਾ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਦਾਖ਼ਲ, ਹਾਲਤ ਸਥਿਰ
ਆਪ ਆਗੂ ਨਿਤਿਨ ਨੰਦਾ ਦੀ ਫਾਈਲ ਫੋਟੋ।
Advertisement

ਚੰਡੀਗੜ੍ਹ ਪੁਲੀਸ ਦੇ ਸੇਵਾਮੁਕਤ ਡੀਐੱਸਪੀ ਦਿਲਸ਼ੇਰ ਸਿੰਘ ਨੇ ਅੱਜ ਦੁਪਹਿਰੇ ਇਥੇ ਅਗਮਪੁਰ ਪਿੰਡ ਵਿਚ ਆਨੰਦਪੁਰ ਸਾਹਿਬ ਤੋਂ ਆਪ ਆਗੂ ਨਿਤਿਨ ਨੰਦਾ ਨੂੰ ਗੋਲੀ ਮਾਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੇਵਾਮੁਕਤ ਡੀਐੱਸਪੀ ਨੇ ਨੰਦਾ ਦੇ ਦੋ ਗੋਲੀਆਂ ਮਾਰੀਆਂ। ਆਪ ਆਗੂ ਨੂੰ ਆਨੰਦਪੁਰ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਨਿਤਿਨ ਨੰਦਾ ਇਸ ਤੋਂ ਪਹਿਲਾਂ ਰੂਪਨਗਰ ਵਿਚ ਸ਼ਿਵ ਸੈਨਾ ਆਗੂ ਸੀ ਤੇ ਮਗਰੋਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ।

ਰੂਪਨਗਰ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦਿਲਸ਼ੇਰ ਸਿੰਘ ਦੀ ਨਿਤਿਨ ਨੰਦਾ ਨਾਲ ਕਿਸੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪੁਰਾਣੀ ਦੁਸ਼ਮਣੀ ਸੀ। ਪਿੰਡ ਅਗਮਪੁਰ ਵਿੱਚ ਇੱਕ ਸਮਾਜਿਕ ਸਮਾਗਮ ਦੌਰਾਨ ਦੋਵਾਂ ਦੀ ਬਹਿਸ ਹੋਈ ਜਿਸ ਤੋਂ ਬਾਅਦ ਦਿਲਸ਼ੇਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਨੰਦਾ ’ਤੇ ਗੋਲੀ ਚਲਾ ਦਿੱਤੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਤਿਨ ਨੰਦਾ ਦੀ ਹਾਲਤ ਸਥਿਰ ਹੈ। ਆਨੰਦਪੁਰ ਸਾਹਿਬ ਪੁਲੀਸ ਨੇ ਦਿਲਸ਼ੇਰ ਸਿੰਘ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ।

Advertisement

Advertisement
Show comments