ਬੈਂਕਾਂ ’ਚ ਨਵੀਂ ਚੈੱਕ ਪ੍ਰਣਾਲੀ ਤੋਂ ਪ੍ਰਚੂਨ ਵਿਕਰੇਤਾ ਪ੍ਰੇਸ਼ਾਨ
ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਵੱਲੋਂ ਆਰ ਬੀ ਆਈ ਨੂੰ ਪ੍ਰਣਾਲੀ ਦਰੁਸਤ ਕਰਨ ਦੀ ਅਪੀਲ
Advertisement
ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੰਗਲ ਤੇ ਸਕੱਤਰ ਅਮਨਦੀਪ ਗਰਗ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਵੱਲੋਂ ਚੈੱਕ ਕਲੀਐਂਸ ਸਬੰਧੀ ਬਣਾਈ ਨਵੀਂ ਨੀਤੀ ਠੀਕ ਤਰੀਕੇ ਨਾਲ ਲਾਗੂ ਨਾ ਕਰਨ ਕਾਰਨ ਦੇਸ਼ ਭਰ ਦੇ ਪ੍ਰਚੂਨ ਵਿਕਰੇਤਾਵਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲ ਤੇ ਗਰਗ ਨੇ ਕਿਹਾ ਕਿ ਆਰ ਬੀ ਆਈ ਨੇ ਨਵੀਂ ਸਕੀਮ ਬਣਾ ਕੇ ਚੈੱਕ ਕੁਝ ਘੰਟਿਆਂ ’ਚ ਕਲੀਅਰ ਕਰਕੇ ਰਕਮ ਅਦਾਇਗੀ ਕਰਨ ਦਾ ਐਲਾਨ ਕੀਤਾ ਸੀ ਪਰ ਹਕੀਕਤ ’ਚ ਬੈਂਕ ਚੈਕ ਕਲੀਅਰ ਪ੍ਰਕਿਰਿਆ ’ਚ ਹਾਲੇ ਵੀ ਇੱਕ ਤੋਂ ਸੱਤ ਦਿਨ ਦਾ ਸਮਾਂ ਲਾ ਰਹੇ ਹਨ। ਉਨਾਂ ਕਿਹਾ ਕਿ ਛੋਟੇ ਕਾਰੋਬਾਰੀ ਮਾਲਕ ਜੋ ਰੋਜ਼ਾਨਾ ਨਕਦੀ ਪ੍ਰਵਾਹ ’ਤੇ ਨਿਰਭਰ ਕਰਦੇ ਹਨ, ਭੁਗਤਾਨਾਂ ਦੀ ਉਡੀਕ ਵਿੱਚ ਫਸੇ ਹੋਏ ਹਨ ਜਿਸ ਨਾਲ ਕਾਰਨ ਗਾਹਕ ਅਤੇ ਸਪਲਾਇਰ ਦੋਵੇਂ ਨਿਰਾਸ਼ ਹਨ। ਉਨ੍ਹਾਂ ਨੇ ਆਰ ਬੀ ਆਈ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਚੈੱਕ ਕਲੀਅਰੈਂਸ ਪ੍ਰਣਾਲੀ ਦਰੁਸਤ ਕੀਤੀ ਜਾਵੇ।
Advertisement
Advertisement
