ਏਅਰ ਫੋਰਸ ਸਟੇਸ਼ਨ ਨੇੜੇ ਪਾਬੰਦੀਆਂ ਲਾਗੂ
ਏਅਰ ਫੋਰਸ ਸਟੇਸ਼ਨ ’ਤੇ 26 ਸਤੰਬਰ ਨੂੰ ਹੋਣ ਵਾਲੇ ਆਗਾਮੀ ਏਅਰ ਸ਼ੋਅ ਦੇ ਮੱਦੇਨਜ਼ਰ, ਮੁਹਾਲੀ ਦੀ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਦੀ ਚਾਰਦੀਵਾਰੀ...
Advertisement
ਏਅਰ ਫੋਰਸ ਸਟੇਸ਼ਨ ’ਤੇ 26 ਸਤੰਬਰ ਨੂੰ ਹੋਣ ਵਾਲੇ ਆਗਾਮੀ ਏਅਰ ਸ਼ੋਅ ਦੇ ਮੱਦੇਨਜ਼ਰ, ਮੁਹਾਲੀ ਦੀ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਦੀ ਚਾਰਦੀਵਾਰੀ ਅਤੇ ਇਸ ਦੇ ਆਸ-ਪਾਸ ਦੇ ਦਸ ਕਿਲੋਮੀਟਰ ਦੇ ਘੇਰੇ ਵਿੱਚ ਕਬੂਤਰਾਂ ਜਾਂ ਕਿਸੇ ਹੋਰ ਪੰਛੀ ਨੂੰ ਦਾਣਾ ਖੁਆਉਣ ਦੀ ਸਖਤ ਮਨਾਹੀ ਹੈ।
ਸਥਾਨਕ ਨਿਵਾਸੀਆਂ, ਦੁਕਾਨਦਾਰਾਂ, ਵਿਕਰੇਤਾਵਾਂ ਅਤੇ ਸੰਗਠਨਾਂ ਨੂੰ ਹਵਾਈ ਅੱਡੇ ਦੇ ਆਲੇ-ਦੁਆਲੇ ਕਬੂਤਰਾਂ ਅਤੇ ਹੋਰ ਪੰਛੀਆਂ ਨੂੰ ਆਕਰਸ਼ਿਤ ਕਰਨ ਵਾਲੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
Advertisement
Advertisement