ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਵਿੱਤਰੀ ਗਰੀਨਜ਼-2 ਸੁਸਾਇਟੀ ਵਾਸੀਆਂ ਵੱਲੋਂ ਮੰਗਾਂ ਲਈ ਧਰਨਾ

ਸਾਬਕਾ ਵਿਧਾਇਕ ਐੱਨਕੇ ਸ਼ਰਮਾ ਦੀ ਕੰਪਨੀ ’ਤੇ ਸਹੂਲਤਾਂ ਨਾ ਦੇਣ ਦਾ ਦੋਸ਼
ਮੰਗਾਂ ਨੂੰ ਲੈ ਕੇ ਧਰਨਾ ਦਿੰਦੇ ਹੋਏ ਸੁਸਾਇਟੀ ਵਾਸੀ। -ਫੋਟੋ: ਰੂਬਲ
Advertisement

ਗਾਜ਼ੀਪੁਰ ਸੜਕ ’ਤੇ ਸਥਿਤ ਸਵਿੱਤਰੀ ਗ੍ਰੀਨਜ਼-2 ਸੁਸਾਇਟੀ ਦੇ ਵਾਸੀਆਂ ਨੇ ਅੱਜ ਗੇਟ ਅੱਗੇ ਧਰਨਾ ਲਾ ਕੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਦੀ ਕੰਪਨੀ ਖ਼ਿਲਾਫ਼ ਸਹੂਲਤਾਂ ਨਾ ਦੇਣ ਦਾ ਦੋਸ਼ ਲਾਇਆ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਬਿਲਡਰ ਵੱਲੋਂ ਵਾਅਦੇ ਮੁਤਾਬਕ ਇਥੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਨਹੀਂ ਹਨ ਜਿਸ ਕਾਰਨ ਚੋਰੀਆਂ ਹੋ ਰਹੀਆਂ ਹਨ। ਪੂਰੀ ਚਾਰਦੀਵਾਰੀ ਨਾ ਹੋਣ ਕਾਰਨ ਇਥੇ ਬੇਸਹਾਰਾ ਪਸ਼ੂ ਵੜ ਜਾਂਦੇ ਹਨ। ਕੁੱਤਿਆਂ ਦੀ ਦਹਿਸ਼ਤ ਦਾ ਲੋਕ ਅਕਸਰ ਸ਼ਿਕਾਰ ਹੁੰਦੇ ਹਨ। ਇਥੇ ਲਿਫ਼ਟ ਵੀ ਖ਼ਰਾਬ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਵਾਹਨਾਂ ਦੀ ਪਾਰਕਿੰਗ ਲਈ ਢੁੱਕਵੀਂ ਥਾਂ ਨਹੀਂ। ਉਨ੍ਹਾਂ ਦੱਸਿਆ ਕਿ ਪਹਿਲਾਂ ਇਥੇ ਘੱਟ ਵਸੋਂ ਸੀ ਜਿਸ ਲਈ ਇਥੇ ਟਿਊਬਵੈੱਲ ਲਾਇਆ ਗਿਆ ਸੀ ਪਰ ਹੁਣ ਇਥੇ ਵਸੋਂ ਕਾਫੀ ਵਧ ਗਈ ਹੈ ਜਿਸ ਕਾਰਨ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ। ਬਿਜਲੀ ਦੀ ਵੀ ਸਮੱਸਿਆ ਬਣੀ ਰਹਿੰਦੀ ਹੈ। ਸੁਸਾਇਟੀ ਵਿੱਚ ਵਸੋਂ ਵਧਣ ਕਾਰਨ ਬਿਜਲੀ ਦਾ ਲੋਡ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫਲੈਟ ਬਣਾਉਣ ਵਾਲੀ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਦੀ ਕੰਪਨੀ ਦੇ ਅਧਿਕਾਰੀਆਂ ਨਾਲ ਕਈਂ ਮੀਟਿੰਗਾਂ ਕੀਤੀ ਗਈਆਂ ਪਰ ਹਾਲੇ ਤੱਕ ਕੋਈ ਸਹੂਲਤ ਨਹੀਂ ਮਿਲੀ।

 

Advertisement

ਸਿਆਸੀ ਰੰਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼: ਸ਼ਰਮਾ

ਐੱਨਕੇ ਸ਼ਰਮਾ ਦੇ ਭਰਾ ਤੇ ਕੰਪਨੀ ਅਧਿਕਾਰੀ ਯਾਦਵਿੰਦਰ ਸ਼ਰਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਸਿਆਸੀ ਰੰਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਝੂਠੇ ਦੋਸ਼ ਲਾ ਰਹੇ ਹਨ, ਉਹ ਪਹਿਲਾਂ ਕਿਰਾਏ ’ਤੇ ਰਹਿੰਦੇ ਸਨ। ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਸੀ ਤਾਂ ਇਥੇ ਫਲੈਟ ਕਿਉਂ ਖ਼ਰੀਦੇ ਗਏ। ਉਨ੍ਹਾਂ ਕਿਹਾ ਕਿ ਪਿਛਲੇ ਪਾਸੇ ਕੁਝ ਕੰਮ ਚੱਲ ਰਿਹਾ ਹੈ ਜਿਸ ਮਗਰੋਂ ਇਥੇ ਚਾਰਦੀਵਾਰੀ ਦਾ ਕੰਮ ਪੂਰਾ ਕਰਵਾ ਦਿੱਤਾ ਜਾਵੇਗਾ।

Advertisement