ਓਮੇਕਸ ਗ੍ਰੀਨਜ਼ ਦੇ ਵਾਸੀ 300 ਯੂਨਿਟ ਮੁਫ਼ਤ ਬਿਜਲੀ ਤੋਂ ਵਾਂਝੇ
ਸਰਕਾਰ ਤੇ ਬਿਲਡਰ ਖ਼ਿਲਾਫ਼ ਰੋਸ
Advertisement
ਇੱਥੋਂ ਨੇੜੇ ਪਿੰਡ ਝਰਮੜੀ ’ਚ ਓਮੇਕਸ ਗ੍ਰੀਨਜ਼ ਸੁਸਾਇਟੀ ਦੇ ਸੈਂਕੜੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀ 300 ਯੂਨਿਟ ਮੁਫ਼ਤ ਬਿਜਲੀ ਸਕੀਮ ਦਾ ਲਾਭ ਨਹੀਂ ਮਿਲ ਰਿਹਾ। ਸਥਾਨਕ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰ ਅਤੇ ਪੀਐੱਸਪੀਸੀਐੱਲ ਵਿਚਕਾਰ ਚੱਲ ਰਹੇ ਝਗੜੇ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਭਰਨੇ ਪੈ ਰਹੇ ਹਨ।
ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਸੁਸਾਇਟੀ ਵਿੱਚ ਪੀਐੱਸਪੀਸੀਐੱਲ ਵੱਲੋਂ ਅਜੇ ਵੀ ਸਿੰਗਲ ਪੁਆਇੰਟ ਕਨੈਕਸ਼ਨ ਚਲਾਇਆ ਜਾ ਰਿਹਾ ਹੈ। ਇਹ ਕਨੈਕਸ਼ਨ ਓਮੇਕਸ ਬਿਲਡਰ ਦੇ ਨਾਂ ’ਤੇ ਹੈ ਅਤੇ ਹਰ ਫਲੈਟ ਵਿੱਚ ਸਬ-ਮੀਟਰ ਰਾਹੀਂ ਬਿਜਲੀ ਦਿੱਤੀ ਜਾ ਰਹੀ ਹੈ। ਪੀਐੱਸਪੀਸੀਐੱਲ ਦੇ ਅਧਿਕਾਰੀ ਕਹਿੰਦੇ ਹਨ ਕਿ ਜਦ ਤੱਕ ਹਰ ਘਰ ਨੂੰ ਵੱਖ-ਵੱਖ ਡਾਇਰੈਕਟ ਕਨੈਕਸ਼ਨ ਨਹੀਂ ਮਿਲਦੇ, ਉਦੋਂ ਤੱਕ ਰਿਆਇਤੀ ਬਿਜਲੀ ਨਹੀਂ ਦਿੱਤੀ ਜਾ ਸਕਦੀ। ਲੋਕਾਂ ਨੇ ਦੱਸਿਆ ਕਿ ਉਹ ਪੀਐਸਪੀਸੀਐਲ ਤੇ ਬਿਲਡਰ ਨੂੰ ਕਈ ਵਾਰ ਲਿਖਤ ਤੇ ਮੌਖਿਕ ਅਰਜ਼ੀਆਂ ਦੇ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਸੁਸਾਇਟੀ ਵਾਸੀਆਂ ਨੇ ਮੰਗ ਕੀਤੀ ਹੈ ਕਿਸਰਕਾਰ ਦਖਲਅੰਦਾਜ਼ੀ ਕਰੇ ਜਾਂ ਉਨ੍ਹਾਂ ਨੂੰ ਵਿਅਕਤੀਗਤ ਕਨੈਕਸ਼ਨ ਦਿੱਤੇ ਜਾਣ ਤਾਂ ਜੋ ਉਹ ਵੀ ਬਾਕੀ ਪੰਜਾਬ ਵਾਸੀਆਂ ਵਾਂਗ ਮਾਲੀ ਲਾਭ ਲੈ ਸਕਣ।
Advertisement
Advertisement