ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇੜੀ ਗੁੱਜਰਾਂ ਦੇ ਵਸਨੀਕ ਖੁੱਲ੍ਹੇ ਵਿੱਚ ਸੁਕਾਈ ਜਾ ਰਹੀ ਫੀਡ ਤੋਂ ਪ੍ਰੇਸ਼ਾਨ

ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ; ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ
ਪਿੰਡ ਦੇ ਵਸਨੀਕ ਖੁੱਲ੍ਹੇ ਵਿੱਚ ਪਈ ਫੀਡ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਰੂਬਲ
Advertisement

ਇੱਥੋਂ ਨੇੜਲੇ ਪਿੰਡ ਖੇੜੀ ਗੁੱਜਰਾਂ ਵਿੱਚ ਕੁਝ ਫੈਕਟਰੀ ਮਾਲਕਾਂ ਅਤੇ ਨਿੱਜੀ ਵਿਅਕਤੀਆਂ ਵੱਲੋਂ ਪੋਲਟਰੀ ਫਾਰਮ ਵਿੱਚ ਦਿੱਤੀ ਜਾਣ ਵਾਲੀ ਫੀਡ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾ ਰਿਹਾ ਹੈ। ਇਸ ਵਿੱਚੋਂ ਉੱਠਣ ਵਾਲੀ ਬਦਬੂ ਕਾਰਨ ਪਿੰਡ ਵਾਸੀਆਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਵੀ ਇਸ ਬਾਰੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ।

ਪਿੰਡ ਵਾਸੀ ਸੰਜੀਵ ਕੁਮਾਰ, ਜਸਵੀਰ ਸਿੰਘ, ਜੌਨੀ, ਗੁਰਪਾਲ ਸਿੰਘ, ਸਾਗਰ ਕੁਮਾਰ, ਕੁਲਦੀਪ ਸਿੰਘ, ਮੋਹਿਤ ਸਣੇ ਹੋਰਨਾਂ ਨੇ ਦੱਸਿਆ ਕਿ ਪਿੰਡ ਦੇ ਬਾਹਰਲੇ ਪਾਸੇ ਵੱਡੀ ਮਾਤਰਾ ਵਿੱਚ ਗਿੱਲੀ ਫੀਡ ਖੁੱਲ੍ਹੇ ਵਿੱਚ ਖਿਲਾਰ ਕੇ ਸੁਕਾਈ ਜਾ ਰਹੀ ਹੈ। ਇਹ ਫੀਡ ਟਰੈਕਟਰ-ਟਰਾਲੀਆਂ ਵਿੱਚ ਭਰ ਕੇ ਇੱਥੇ ਲਿਆਈ ਜਾਂਦੀ ਹੈ। ਗਿੱਲੀ ਹੋਣ ਕਾਰਨ ਇਹ ਰਾਹ ਵਿੱਚ ਡਿੱਗਦੀ ਰਹਿੰਦੀ ਹੈ। ਇਸ ਕਾਰਨ ਹਾਦਸੇ ਵਾਪਰ ਰਹੇ ਹਨ। ਕਈ ਵਾਰ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜਿਸ ਥਾਂ ਇਹ ਸੁਕਾਈ ਜਾਂਦੀ ਹੈ, ਉਥੋਂ ਹਰ ਵੇਲੇ ਬਦਬੂ ਸਾਰੇ ਪਿੰਡ ਵਿੱਚ ਫੈਲਦੀ ਹੈ। ਇਸ ਦੇ ਨੇੜੇ ਤੋਂ ਲੰਘਣਾ ਔਖਾ ਹੋਇਆ ਪਿਆ ਹੈ। ਇਸ ਨਾਲ ਵਾਤਾਵਰਨ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਥੇ ਮੱਖੀ ਮੱਛਰਾਂ ਦੀ ਭਰਮਾਰ ਹੈ।

Advertisement

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਡੇਰਾਬੱਸੀ ਖੇਤਰ ਦੇ ਵਸਨੀਕ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਇੱਥੇ ਫੈਕਟਰੀਆਂ ਵੱਲੋਂ ਚਿਮਨੀਆਂ ਰਾਹੀਂ ਹਵਾ ਪ੍ਰਦੂਸ਼ਿਤ ਕੀਤੀ ਜਾ ਰਹੀ ਹੈ ਅਤੇ ਦੂਸ਼ਿਤ ਪਾਣੀ ਨਦੀਆਂ ਤੇ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਫੈਕਟਰੀਆਂ ਦੇ ਮਾਲਕ ਫੀਡ ਰੱਖ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Advertisement
Show comments