ਸੀਮਿੰਟ ਫੈਕਟਰੀ ਨੇੜਲੇ ਵਸਨੀਕਾਂ ਨੇ ਵੈਪਕੋ ਸੁਸਾਇਟੀ ਲਈ ਕੰਮ ਮੰਗਿਆ
ਅੰਬੂਜਾ ਸੀਮਿੰਟ ਫੈਕਟਰੀ ਨੇੜਲੇ ਪਿੰਡਾਂ ਦੇ ਲੋਕਾਂ ਦੁਆਰਾ ਨਵੀਂ ਬਣਾਈ ਗਈ ਦੀ ਵੈਪਕੋ ਕੋਆਪਰੇਟਿਵ ਟਰੱਕ ਟਰਾਂਸਪੋਰਟ ਸੁਸਾਇਟੀ ਨਾਲ ਜੁੜੇ ਲੋਕਾਂ ਨੇ ਫੈਕਟਰੀ ਨੇੜਲੇ 7 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਦੇ ਟਰੱਕ ਅਪਰੇਟਰਾਂ ਲਈ ਇਸ ਸੁਸਾਇਟੀ ਰਾਹੀਂ ਰੁਜ਼ਗਾਰ ਦੀ ਮੰਗ...
Advertisement
ਅੰਬੂਜਾ ਸੀਮਿੰਟ ਫੈਕਟਰੀ ਨੇੜਲੇ ਪਿੰਡਾਂ ਦੇ ਲੋਕਾਂ ਦੁਆਰਾ ਨਵੀਂ ਬਣਾਈ ਗਈ ਦੀ ਵੈਪਕੋ ਕੋਆਪਰੇਟਿਵ ਟਰੱਕ ਟਰਾਂਸਪੋਰਟ ਸੁਸਾਇਟੀ ਨਾਲ ਜੁੜੇ ਲੋਕਾਂ ਨੇ ਫੈਕਟਰੀ ਨੇੜਲੇ 7 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਦੇ ਟਰੱਕ ਅਪਰੇਟਰਾਂ ਲਈ ਇਸ ਸੁਸਾਇਟੀ ਰਾਹੀਂ ਰੁਜ਼ਗਾਰ ਦੀ ਮੰਗ ਕੀਤੀ ਹੈ। ਇਸ ਸਬੰਧੀ ਸੁਸਾਇਟੀ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਦੱਸਿਆ ਕਿ ਫੈਕਟਰੀ ਦੇ ਪ੍ਰਦੂਸ਼ਣ ਦਾ ਸ਼ਿਕਾਰ ਨੇੜਲੇ ਪਿੰਡਾਂ ਦੇ ਲੋਕ ਹੋ ਰਹੇ ਹਨ, ਪਰ ਫੈਕਟਰੀ ਦੇ ਸਾਮਾਨ ਦੀ ਢੋਅ ਢੁਆਈ ਦੂਜੇ ਸੂਬਿਆਂ ਦੇ ਟਰੱਕ ਅਪਰੇਟਰ ਕਰ ਰਹੇ ਹਨ। ਪਿੰਡ ਰਣਜੀਤਪੁਰਾ ਬਾਸ, ਮਾਜਰੀ ਗੁੱਜਰਾਂ, ਆਸਪੁਰ, ਕੋਟਬਾਲਾ, ਅਵਾਨਕੋਟ, ਹਿੰਮਤਪੁਰ, ਸਰਸਾ ਨੰਗਲ , ਮੰਗੂਵਾਲ ਦੀਵਾੜੀ ਆਦਿ ਪਿੰਡਾਂ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡਾਂ ਨੂੰ ਵੀ ਵੈਪਕੋ ਸੁਸਾਇਟੀ ਰਾਹੀਂ ਰੁਜ਼ਗਾਰ ਦਿੱਤਾ ਜਾਵੇ ਅਤੇ ਸੀ.ਐਸ.ਆਰ. ਫੰਡ ਰਾਹੀਂ ਮਿਲਣ ਵਾਲੀਆਂ ਸਮੁੱਚੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
Advertisement
Advertisement