ਵਾਲਮੀਕ ਭਾਈਚਾਰੇ ਵੱਲੋਂ ਧਾਰਮਿਕ ਸਮਾਗਮ
ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਅਤੇ ਸਮਾਜਸੇਵੀ ਕਪਿਲ ਦੇਵ ਸ਼ਰਮਾ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਵਾਲਮੀਕ ਭਾਈਚਾਰੇ ਵੱਲੋਂ ਕਰਵਾਏ ਇੱਕ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ, ਪੀਰਾਂ, ਪੈਗੰਬਰਾਂ, ਦੇਵੀ-ਦੇਵਤਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ...
Advertisement
ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਅਤੇ ਸਮਾਜਸੇਵੀ ਕਪਿਲ ਦੇਵ ਸ਼ਰਮਾ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਵਾਲਮੀਕ ਭਾਈਚਾਰੇ ਵੱਲੋਂ ਕਰਵਾਏ ਇੱਕ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ, ਪੀਰਾਂ, ਪੈਗੰਬਰਾਂ, ਦੇਵੀ-ਦੇਵਤਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ ’ਤੇ ਚੱਲਦੇ ਰਹਿਣਾ ਚਾਹੀਦਾ ਹੈ। ਕਪਿਲ ਦੇਵ ਸ਼ਰਮਾ ਨੇ ਪ੍ਰਬੰਧਕਾਂ ਦੀ ਮਾਇਕ ਮਦਦ ਵੀ ਕੀਤੀ। ਇਸ ਮੌਕੇ ਚਾਵਲਾ, ਗੁਰਚਰਨ ਸਿੰਘ ਸਾਬਕਾ ਸਰਪੰਚ ਮਿਰਜਾਪੁਰ, ਭੂਪਾਲ ਸ਼ਰਮਾ, ਸੁਦਰਸ਼ਨ ਸ਼ਰਮਾ, ਭੁਪਿੰਦਰ ਸਿੰਘ ਅਤੇ ਮੀਡੀਆ ਪਰਸਨ ਮੁਨੀਸ਼ ਜੋਸ਼ੀ ਹਾਜ਼ਰ ਸਨ।
Advertisement
Advertisement