ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਧਾਰਮਿਕ ਸਮਾਗਮ

ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਭਾਈ ਮਰਦਾਨਾ ਦਾ ਜਨਮ ਦਿਹਾੜਾ ਅਤੇ ਦਸਵੀਂ ਦਾ ਦਿਹਾੜਾ ਮਨਾਏ ਗਏ। ਇਸ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੋਵਰ ਵਿਚ ਇਸ਼ਨਾਨ ਕੀਤਾ। ਅਖੰਡ ਪਾਠ ਦੇ ਭੋਗ ਉਪਰੰਤ ਭਾਈ...
ਧਾਰਮਿਕ ਵਾਰਾਂ ਸੁਣਾਉਂਦਾ ਹੋਇਆ ਢਾਡੀ ਜਥਾ। -ਫੋਟੋ: ਚਿੱਲਾ
Advertisement
ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਭਾਈ ਮਰਦਾਨਾ ਦਾ ਜਨਮ ਦਿਹਾੜਾ ਅਤੇ ਦਸਵੀਂ ਦਾ ਦਿਹਾੜਾ ਮਨਾਏ ਗਏ। ਇਸ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੋਵਰ ਵਿਚ ਇਸ਼ਨਾਨ ਕੀਤਾ। ਅਖੰਡ ਪਾਠ ਦੇ ਭੋਗ ਉਪਰੰਤ ਭਾਈ ਰਾਜਿੰਦਰ ਸਿੰਘ ਤਰਨਤਾਰਨ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜਥੇ, ਭਾਈ ਲਖਵਿੰਦਰ ਸਿੰਘ ਅੰਮ੍ਰਿਤਸਰ ਵਾਲਿਆਂ, ਗਿਆਨੀ ਗੁਰਪ੍ਰੀਤ ਸਿੰਘ ਅੰਮ੍ਰਿਤਸਰ, ਬੀਬੀ ਸੰਦੀਪ ਕੌਰ ਫਗਵਾੜਾ ਦੇ ਢਾਡੀ ਜਥੇ, ਭਾਈ ਇੰਦਰਜੀਤ ਸਿੰਘ ਦੁੱਖ ਨਿਵਾਰਣ ਲੁਧਿਆਣਾ, ਗਿਆਨੀ ਅਤਰ ਸਿੰਘ ਜੋਤੀ ਸਰੂਪਮ ਭਾਈ ਯਸ਼ਕਰਨ ਸਿੰਘ ਬਿਭੌਰ ਸਹਿਬ, ਗਿਆਨੀ ਜਗਜੀਤ ਸਿੰਘ ਨਾਢਾ ਸਾਹਿਬ, ਬੀਬੀ ਪਲਵਿੰਦਰ ਕੌਰ, ਬੀਬੀ ਰਜਨੀਸ਼ ਕੌਰ, ਹਜ਼ੂਰੀ ਜਥੇ ਭਾਈ ਇੰਦਰਜੀਤ ਸਿੰਘ, ਭਾਈ ਹਰਬਖ਼ਸ਼ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਜਸਵਿੰਦਰ ਸਿੰਘ ਨੇ ਹਾਜ਼ਰੀ ਲਵਾਈ। ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। 
Advertisement