ਹੜ੍ਹ ਮਾਰੇ ਖੇਤਰਾਂ ’ਚ ਰਾਹਤ ਸਮੱਗਰੀ ਭੇਜੀ
ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਤੋਂ ਅਜਨਾਲਾ ਅਤੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਡੀ ਏ ਪੀ ਤੇ ਯੂਰੀਆ ਖਾਦ ਤੋਂ ਇਲਾਵਾ ਕਣਕ ਦੇ ਬੀਜ ਤੇ ਗਰਮ ਕੱਪੜੇ ਸਣੇ ਹੋਰ ਲੋੜੀਂਦੀ ਸਮੱਗਰੀ ਦੇ ਅੱਧੀ ਦਰਜਨ ਟਰੱਕ ਰਵਾਨਾ ਕੀਤੇ...
Advertisement
ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਤੋਂ ਅਜਨਾਲਾ ਅਤੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਡੀ ਏ ਪੀ ਤੇ ਯੂਰੀਆ ਖਾਦ ਤੋਂ ਇਲਾਵਾ ਕਣਕ ਦੇ ਬੀਜ ਤੇ ਗਰਮ ਕੱਪੜੇ ਸਣੇ ਹੋਰ ਲੋੜੀਂਦੀ ਸਮੱਗਰੀ ਦੇ ਅੱਧੀ ਦਰਜਨ ਟਰੱਕ ਰਵਾਨਾ ਕੀਤੇ ਗਏ। ਸੰਤ ਬਾਬਾ ਅਵਤਾਰ ਸਿੰਘ ਦੀ ਦੇਖ-ਰੇਖ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਵੱਲੋਂ ਡਾ. ਸੁਰਜੀਤ ਸਿੰਘ, ਸੁਖਪਾਲ ਸਿੰਘ ਚਰਹੇੜੀ, ਗੁਰਮੁੱਖ ਸਿੰਘ ਸੈਣੀ, ਰਛਪਾਲ ਸਿੰੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰੰਘ ਤੇ ਸੱਜਣ ਸਿੰਘ ਆਦਿ ਹਾਜ਼ਰੀ ਵਿੱਚ ਟਰੱਕਾਂ ਨੂੰ ਰਵਾਨਾ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
