ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ
ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਥਾਨਕ ਸਮਾਜ ਸੇਵੀ ਸੰਸਥਾ ਵਲੋਂ ਰਾਹਤ ਸਮੱਗਰੀ ਭੇਜੀ ਗਈ। ਸਥਾਨਕ ਕੌਂਸਲਰ ਤੇ ਸਮਾਜ ਸੇਵੀ ਬਹਾਦਰ ਸਿੰਘ ਓਕੇ ਦੀ ਅਗਵਾਈ ਹੇਠ ਸ਼ਿਵ ਸੇਵਾ ਮੰਡਲ ਤੇ ਸਮੂਹ ਓਕੇ ਪਰਿਵਾਰ ਵੱਲੋਂ ਕੌਂਸਲਰ ਸੁਮਨ ਤੇ ਅਮਿਤ...
Advertisement
ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਥਾਨਕ ਸਮਾਜ ਸੇਵੀ ਸੰਸਥਾ ਵਲੋਂ ਰਾਹਤ ਸਮੱਗਰੀ ਭੇਜੀ ਗਈ। ਸਥਾਨਕ ਕੌਂਸਲਰ ਤੇ ਸਮਾਜ ਸੇਵੀ ਬਹਾਦਰ ਸਿੰਘ ਓਕੇ ਦੀ ਅਗਵਾਈ ਹੇਠ ਸ਼ਿਵ ਸੇਵਾ ਮੰਡਲ ਤੇ ਸਮੂਹ ਓਕੇ ਪਰਿਵਾਰ ਵੱਲੋਂ ਕੌਂਸਲਰ ਸੁਮਨ ਤੇ ਅਮਿਤ ਸ਼ਰਮਾ ਮਨੀਮਾਜਰਾ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ।
ਇਸ ਮੌਕੇ ਸੋਨੂੰ ਸ਼ਰਮਾ, ਰਾਜ ਪਾਂਡੇ, ਪ੍ਰਿੰਸ ਗੋਇਲ, ਰਵੀ ਪਾਸਵਾਨ, ਸੰਜੇ ਜਿੰਦਲ, ਸੁਮੇਸ਼ ਸ਼ਰਮਾ ਅਤੇ ਮਨੋਜ ਸ਼ੁਕਲਾ ਸਮੇਤ ਟੀਮ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਇਹ ਸੇਵਾ ਨਿਰੰਤਰ ਜਾਰੀ ਰੱਖੇਗੀ। ਇਸ ਮੌਕੇ ’ਤੇ ਟਹਿਲ ਸਿੰਘ, ਪ੍ਰੇਮ ਸਿੰਘ, ਪ੍ਰਦੀਪ ਰੂਢਾ, ਡਾ. ਅਸ਼ਵਨੀ ਕੁਮਾਰ, ਅਵਤਾਰ ਕਲਸੀ, ਬਚਿੱਤਰ ਸਿੰਘ ਓਕੇ ਆਦਿ ਵੀ ਮੌਜੂਦ ਸਨ।
Advertisement
Advertisement