ਰਵਿੰਦਰ ਸਿੰਘ ਖੇੜਾ ਦਾ ਸਨਮਾਨ
ਕੁਰਾਲੀ: ਹਲਕਾ ਖਰੜ ਦੇ ਸੀਨੀਅਰ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੂੰ ਯੂਥ ਵਿੰਗ ਦੇ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਹਲਕਾ ਖਰੜ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਰਵਿੰਦਰ ਸਿੰਘ ਖੇੜਾ ਨੂੰ ਅੱਜ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਖਿਜ਼ਰਾਬਾਦ, ਜਸਪਾਲ ਸਿੰਘ ਲੱਕੀ, ਬਲਬੀਰ ਸਿੰਘ ਢਕੋਰਾਂ, ਅਮਰਜੀਤ ਸਿੰਘ ਕੰਸਾਲਾ, ਜਸਵੀਰ ਸਿੰਘ ਬੂਥਗੜ੍ਹ, ਗੁਰਦੀਪ ਸਿੰਘ ਹੁਸ਼ਿਆਰਪੁਰ ਤੇ ਹੋਰਨਾਂ ਨੇ ਰਵਿੰਦਰ ਸਿੰਘ ਖੇੜਾ ਦੀ ਨਿਯੁਕਤੀ ਦੀ ਸ਼ਲਾਘਾ ਕੀਤੀ। ਰਵਿੰਦਰ ਸਿੰਘ ਖੇੜਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਜਸਪਾਲ ਸਿੰਘ ਪੀਏ, ਹਰਜੀਤ ਸਿੰਘ ਸਿੰਗਾਰੀਵਾਲ, ਗੁਰਮੇਲ ਸਿੰਘ, ਗੁਰਦੀਪ ਸਿੰਘ ਮਹਿਰੌਲੀ, ਰੁਪਿੰਦਰ ਸਿੰਘ ਸੋਹੀ, ਰੁਲਦਾ ਸਿੰਘ, ਗੁਰਪ੍ਰੀਤ ਸਿੰਘ ਫਾਟਵਾਂ, ਗੁਰਦੀਪ ਸਿੰਘ ਵਜੀਦਪੁਰ, ਸੁਖਦੇਵ ਸਿੰਘ ਕੰਸਾਲਾ, ਗੁਰਦੀਪ ਸਿੰਘ ਬੂਥਗੜ੍ਹ ਅਤੇ ਲਾਭ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਦੇਸ਼ ਭਗਤ ਗਲੋਬਲ ਸਕੂਲ ’ਚ ਸਮਾਗਮ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਗਲੋਬਲ ਸਕੂਲ ਵਿੱਚ ਇਨਵੈਸਟੀਚਰ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ ਜਿਸ ਵਿੱਚ ਅਕਾਦਮਿਕ ਸੈਸ਼ਨ 2025-26 ਲਈ ਨਵੀਂ ਵਿਦਿਆਰਥੀ ਕੌਂਸਲ (ਸੀਨੀਅਰ ਅਤੇ ਜੂਨੀਅਰ) ਦਾ ਸਵਾਗਤ ਕੀਤਾ। ਪ੍ਰਿੰਸੀਪਲ ਇੰਦੂ ਸ਼ਰਮਾ ਨੇ ਵਿਦਿਆਰਥੀਆਂ ਨੂੰ ‘ਉੱਚਾ ਉੱਡਣ ਅਤੇ ਉਦਾਹਰਣ ਦੁਆਰਾ ਅਗਵਾਈ ਕਰਨ’ ਦਾ ਸੱਦਾ ਦਿਤਾ। ਇਸ ਦੌਰਾਨ ਨਵ-ਨਿਯੁਕਤ ਹੈੱਡ ਬੁਆਏ, ਜਸਮੀਤ ਸਿੰਘ ਅਤੇ ਹੈੱਡ ਗਰਲ ਜਸ਼ਨਦੀਪ ਕੌਰ ਨੇ ਕੌਂਸਲ ਮੈਂਬਰਾਂ ਦੇ ਨਾਲ ਸਕੂਲ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਆਪਣੇ ਸਾਥੀਆਂ ਦੀ ਇਮਾਨਦਾਰੀ ਨਾਲ ਅਗਵਾਈ ਕਰਨ ਦਾ ਪ੍ਰਣ ਲਿਆ। ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਕੌਂਸਲ ਮੈਂਬਰਾਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਬਲਜੀਤ ਭੁੱਟਾ ਦੀ ਨਿਯੁਕਤੀ ਦਾ ਸਵਾਗਤ
ਫ਼ਤਹਿਗੜ੍ਹ ਸਾਹਿਬ: ਸ਼੍ਰੋੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਬਲਜੀਤ ਸਿੰਘ ਭੁੱਟਾ ਦਾ ਰਾਮਦਾਸ ਨਗਰ ਸਰਹਿੰਦ ਵਿਖੇ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਭੁੱਟਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਪਲਵਿੰਦਰ ਸਿੰਘ, ਰਾਕੇਸ਼ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ, ਜਸਵੰਤ ਸਿੰਘ, ਕ੍ਰਿਸ਼ਨ ਸਿੰਘ, ਕੁਲਦੀਪ ਸਿੰਘ, ਅਮਨਿੰਦਰ ਸਿੰਘ, ਅਮਨ ਸਿੰਘ, ਸਤਨਾਮ ਸਿੰਘ, ਰਾਜਵੀਰ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਸਹਾਰਨ ਬਾੜਾ, ਜਰਨੈਲ ਸਿੰਘ ਸਾਨੀਪੁਰ, ਤਜਿੰਦਰ ਸਿੰਘ ਕੋਹਲੀ, ਅੰਮ੍ਰਿਤ ਸਿੰਘ, ਬਲਜੀਤ ਸਿੰਘ ਦਿਓਲ, ਅਮਨਦੀਪ ਸਿੰਘ ਅਤਾਪੁਰ, ਭੁਪਿੰਦਰ ਸਿੰਘ, ਰਛਪਾਲ ਸਿੰਘ ਬਾੜਾ, ਗਿਆਨੀ ਕੁਲਵਿੰਦਰ ਸਿੰਘ ਅਤੇ ਜਗਸ਼ੀਰ ਖਾਨ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਵੇਰਕਾ ਨੇ ਦੁੱਧ ਉਤਪਾਦਕਾਂ ਨੂੰ ਚੈੱਕ ਦਿੱਤਾ
ਨੰਗਲ: ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਸੁਰਜੀਤ ਸਿੰਘ ਕਾਹਲੋਂ ਵੱਲੋਂ ਇਲਾਕੇ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾ ਅਤੇ ਮੈਂਬਰਾਂ ਨਾਲ ਵੱਖ-ਵੱਖ ਸਕੀਮਾਂ ਸਬੰਧੀ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਪਿੰਡ ਹਾਜੀਪੁਰ ਅਤੇ ਕੁਲਗਰਾਂ ਦੇ ਦੁੱਧ ਉਪਾਦਕਾਂ ਨੂੰ ਪਿਛਲੇ ਕੁੱਝ ਸਮੇਂ ਪਹਿਲਾਂ ਮਰ ਗਏ ਦੁੱਧਾਰੂ ਪਸ਼ੂਆਂ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਡਾਇਰੈਕਟਰ ਸੁਰਜੀਤ ਸਿੰਘ ਕਾਹਲੋਂ ਨਾਲ ਡਿਪਟੀ ਮੈਨੇਜਰ ਤਜਿੰਦਰ ਸਿੰਘ, ਐੱਮਪੀਐਸ ਸਤਵਿੰਦਰ ਸਿੰਘ, ਰਾਕੇਸ਼ ਕੁਮਾਰ ਚੈਅਰਮੈਨ ਬਲਾਕ ਸੰਮਤੀ, ਚੌਧਰੀ ਮੋਹਣ ਲਾਲ ਮਹਿਲਮਾ, ਗੁਰਜਿੰਦਰ ਸਿੰਘ ਸ਼ੋਕਰ, ਅਰਵਿੰਦ ਸਿੰਘ ਜੈਲਦਾਰ, ਸਕੱਤਰ ਬਲਵੰਤ ਸਿੰਘ, ਗੁਰਨਾਮ ਸਿੰਘ ਪ੍ਰਧਾਨ, ਮੀਤ ਪ੍ਰਧਾਨ ਰਾਕੇਸ਼ ਕੁਮਾਰ, ਗੁਰਮੇਲ ਸਿੰਘ ਮੈਂਬਰ, ਗੁਰਜਿੰਦਰ ਸਿੰਘ ਛੋਕਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਨਾਟਕ ਰਾਹੀਂ ਨਸ਼ਾ ਮੁਕਤੀ ਦਾ ਹੋਕਾ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਨਸ਼ਾ ਮੁਕਤੀ ਤੇ ਏਡਜ਼ ਜਾਗਰੂਕਤਾ ਮੁਹਿੰਮ ਐੱਨਐੱਸਐੱਸ ਵਿੰਗ ਇੰਚਾਰਜ ਪ੍ਰੋ. ਸੁਨੀਤਾ ਰਾਣੀ ਅਤੇ ਪ੍ਰੋ. ਅਮਰਜੀਤ ਸਿੰਘ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ। ਡਾ. ਮਮਤਾ ਅਰੋੜਾ ਅਤੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਨਸ਼ਾ ਨਾ ਸਿਰਫ ਸਿਹਤ ਲਈ ਸਗੋਂ ਸਮਾਜ ਦੀ ਨੀਂਹ ਲਈ ਵੀ ਘਾਤਕ ਹੈ। ਆਈਸੀਟੀਸੀ ਕੌਂਸਲਰ ਨਿਰੰਜਨ ਸਿੰਘ ਨੇ ਏਡਜ਼ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਦੌਰਾਨ ਕਾਲਜ ਦੇ ਲਗਪਗ 200 ਵਿਦਿਆਰਥੀਆਂ ਨੇ ਸਹੁੰ ਚੁੱਕੀ। ਮਹਿਤਾਬ ਆਰਟ ਮੁਹਾਲੀ ਤੋਂ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਕੁਲਦੀਪ ਕੌਰ, ਡਾ. ਹਰਪ੍ਰੀਤ ਕੌਰ, ਪ੍ਰੋ. ਪ੍ਰਿਤਪਾਲ ਸਿੰਘ, ਡਾ. ਸੁਰਜੀਤ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਸਪਿੰਦਰ ਕੌਰ ਅਤੇ ਪ੍ਰੋ. ਅਮਰਜੀਤ ਕੌਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਭਾਜਪਾ ਵਰਕਰਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ
ਖਰੜ: ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਮਨੋਚਾ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਜਿਸ ਕਿਸੇ ਨੂੰ ਵੀ ਖਰੜ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਵੇਗੀ ਉਹ ਸਾਰੇ ਉਸ ਨਾਲ ਖੁੱਲ੍ਹ ਕੇ ਚੱਲਣਗੇ। ਉਨਾਂ ਕਿਹਾ ਕਿ ਜਦੋਂ ਤੱਕ ਪਾਰਟੀ ਹਾਈ ਕਮਾਨ ਕਿਸੇ ਨੂੰ ਉਮੀਦਵਾਰ ਨਹੀਂ ਬਣਾਉਦੀ ਉਸ ਸਮੇਂ ਤੱਕ ਉਹ ਸਾਰੇ ਵਰਕਰ ਕਿਸੇ ਨਾਲ ਵੀ ਖੁੱਲ੍ਹ ਕੇ ਨਹੀਂ ਚੱਲਣਗੇ। ਉਨਾਂ ਸਾਰੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਾਰਟੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਕਿਉਂਕਿ ਭਾਜਪਾ ਸਾਰਿਆਂ ਦੀ ਮਾਂ ਪਾਰਟੀ ਹੈ। ਸਾਰੇ ਉੱਘੇ ਆਗੂ ਪਾਰਟੀ ਲਈ ਜ਼ੋਰ ਦੀ ਮਿਹਨਤ ਕਰਨ ਅਤੇ ਇੱਕ-ਦੂਜੇ ਦਾ ਸਾਥ ਦੇਣ ਕਿਉਂਕਿ ਟਿਕਟ ਤਾਂ ਕਿਸੇ ਇੱਕ ਨੂੰ ਹੀ ਮਿਲਣੀ ਹੈ। -ਪੱਤਰ ਪ੍ਰੇਰਕ