ਹੜ੍ਹ ਪ੍ਰਭਾਵਿਤ ਪਿੰਡਾਂ ’ਚ ਰਾਸ਼ਨ ਕਿੱਟਾਂ ਵੰਡੀਆਂ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਤੇ ਸੀਨੀਅਰ ‘ਆਪ’ ਆਗੂ ਸਵੀਟੀ ਸ਼ਰਮਾ ਵੱਲੋਂ ਆਪਣੀ ਟੀਮ ਨਾਲ ਲਾਲੜੂ ਖੇਤਰ ਦੇ ਹੜ੍ਹ ਪ੍ਰਭਾਵਿਤ ਚਾਰ ਪਿੰਡਾਂ ਵਿਚ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਪਿੰਡ ਸਾਧਾਂਪੁਰ, ਡੰਗਡਹਿਰਾ, ਬਾਜ਼ੀਗਰ ਬਸਤੀ ਤੇ...
Advertisement
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਤੇ ਸੀਨੀਅਰ ‘ਆਪ’ ਆਗੂ ਸਵੀਟੀ ਸ਼ਰਮਾ ਵੱਲੋਂ ਆਪਣੀ ਟੀਮ ਨਾਲ ਲਾਲੜੂ ਖੇਤਰ ਦੇ ਹੜ੍ਹ ਪ੍ਰਭਾਵਿਤ ਚਾਰ ਪਿੰਡਾਂ ਵਿਚ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਪਿੰਡ ਸਾਧਾਂਪੁਰ, ਡੰਗਡਹਿਰਾ, ਬਾਜ਼ੀਗਰ ਬਸਤੀ ਤੇ ਸ਼ਿਤਾਰਪੁਰ ’ਚ ਲੋੜਵੰਦਾਂ ਨੂੰ ਕਰੀਬ ਢਾਈ ਸੌ ਕਿੱਟਾਂ ਵੰਡਦਿਆਂ ਸ੍ਰੀ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੜ੍ਹ ਪੀੜਤਾਂ ਦੇ ਦਰਮਿਆਨ ਵਿਚਰ ਰਹੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਛੇਤੀ ਹੀ ਗਿਰਦਾਵਰੀ ਸ਼ੁਰੂ ਕਰਵਾ ਸਭ ਨੂੰ ਉਚਿਤ ਮੁਆਵਜ਼ਾ ਮਿਲੇਗਾ। ਉਨ੍ਹਾਂ ਕੇਂਦਰ ਸਰਕਾਰ ਬਾਰੇ ਕਿਹਾ ਕਿ ਦਿੱਤਾ ਗਿਆ ਮੁਆਵਜ਼ਾ ਥੋੜ੍ਹਾ ਹੈ ਪਰ ਜੋ ਦਿੱਤਾ ਗਿਆ ਹੈ, ਉਹ ਜਲਦੀ ਜਾਰੀ ਹੋਣਾ ਚਾਹੀਦਾ ਹੈ।
Advertisement
Advertisement