ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਨ ਕਾਰਡ ਮਾਮਲਾ: ਪਹਿਲਾਂ ਵੋਟ ਚੋਰੀ ਤੇ ਹੁਣ ਰਾਸ਼ਨ ਚੋਰੀ: ਭਗਵੰਤ ਮਾਨ

ਮੁੱਖ ਮੰਤਰੀ ਨੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰਨ ਸਬੰਧੀ ਫ਼ੈਸਲੇ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ;  ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ ਪੰਜਾਬ ਸਰਕਾਰ
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ 11 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੇ ਫ਼ੈਸਲੇ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਮੁਹਿਮ ਅਧੀਨ ਕੰਮ ਕਰ ਰਹੀ ਹੈ ਜਿਸ ਤਹਿਤ ਪਹਿਲਾਂ ਵੋਟ ਚੋਰੀ ਕੀਤੀ ਅਤੇ ਫਿਰ ਡਾਟਾ ਚੋਰੀ ਕਰ ਰਹੀ ਹੈ। ਇਸੇ ਤਰ੍ਹਾਂ ਹੁਣ ਰਾਸ਼ਨ ਚੋਰੀ ਕਰਨਾ ਚਾਹੁੰਦੀ ਹੈ ।

ਚੇਤੇ ਰਹੇ ਕਿ ‘ਪੰਜਾਬੀ ਟ੍ਰਿਬਿਊਨ’ ਨੇ ਕੇਂਦਰ ਵਲੋਂ 11 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਲਾਈ ਸੀ। 

Advertisement

ਮੁੱਖ ਮੰਤਰੀ ਨੇ ਅੱਜ ਇਸ ਮਾਮਲੇ ਤੇ ਪ੍ਰੈੱਸ ਕਾਨਫਰੰਸ ਚ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਘਰ ਦਾ ਚੁੱਲ੍ਹਾ ਠੰਢਾ ਨਹੀਂ ਹੋਣ ਦੇਣਗੇ। ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਦੀ ਕਣਕ ਹੈ ਅਤੇ ਪੰਜਾਬ ਹੀ ਸੈਂਟਰਲ ਪੂਲ ਚ ਕਣਕ ਦਿੰਦਾ ਹੈ ਪਰ ਕੇਂਦਰ ਏਦਾਂ ਦਾ ਫੈਸਲਾ ਕਿਵੇ ਕਰ ਸਕਦਾ ਹੈ। ਅਸੀਂ ਇਸ ਬਾਰੇ ਕੇਂਦਰ ਨੂੰ ਪੱਤਰ ਵੀ ਲਿਖ ਰਹੇ ਹਨ । ਕੇਂਦਰ ਤੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ 6 ਮਹੀਨੇ ਦਾ ਟਾਈਮ ਲਿਆ ਗਿਆ ਹੈ।’’

 ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਚ ਕੈਂਪ ਲਾ ਕੇ ਡਾਟਾ ਚੋਰੀ ਕਰ ਰਹੀ ਹੈ ਅਤੇ ਇਹ ਲੋਕਾਂ ਦੀ ਨਿੱਜਤਾ ਦਾ ਮਾਮਲਾ ਹੈ । ਉਹ ਕਿਸੇ ਤਰਾਂ ਦੀ ਚੋਰੀ ਨਹੀਂ ਹੋਣ ਦੇਣਗੇ।   ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਪੈਮਾਨੇ ਹੀ ਠੀਕ ਨਹੀਂ । ਉਨ੍ਹਾਂ ਮਿਸਾਲ ਦਿੱਤੀ ਕਿ ਪਹਿਲਾਂ ਕੇਂਦਰ  ਉਜਵਲਾ ਸਕੀਮ ਵਿਚ ਗੈਸ ਚੁੱਲ੍ਹਾਂ ਦੇ ਦਿੰਦਾ ਹੈ ਅਤੇ ਬਾਅਦ ’ਚ ਕਹਿੰਦਾ ਹੈ ਗੈਸ ਚੁੱਲ੍ਹੇ ਵਾਲੇ ਪਰਿਵਾਰ ਆਵਾਸ ਯੋਜਨਾ ਦਾ ਲਾਭ ਨਹੀਂ ਲਈ ਸਕਦੇ।

Advertisement