ਬੱਚੀ ਨਾਲ ਜਬਰ-ਜਨਾਹ
ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਥਾਣਾ ਅਹਿਮਦਗੜ੍ਹ ਸਦਰ ਦੇ ਇੱਕ ਪਿੰਡ ਵਿੱਚ ਚਾਰ ਸਾਲਾ ਬੱਚੀ ਨਾਲ ਜਬਰ-ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਬੱਚੀ ਨਿੱਜੀ ਸਕੂਲ ਵਿੱਚ ਐੱਲ ਕੇ ਜੀ ਦੀ ਵਿਦਿਆਰਥਣ ਹੈ। ਥਾਣਾ ਸਦਰ ਅਹਿਮਦਗੜ੍ਹ ਪੁਲੀਸ ਨੇ ਪੀੜਤ ਬੱਚੀ ਦੀ...
Advertisement
ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਥਾਣਾ ਅਹਿਮਦਗੜ੍ਹ ਸਦਰ ਦੇ ਇੱਕ ਪਿੰਡ ਵਿੱਚ ਚਾਰ ਸਾਲਾ ਬੱਚੀ ਨਾਲ ਜਬਰ-ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਬੱਚੀ ਨਿੱਜੀ ਸਕੂਲ ਵਿੱਚ ਐੱਲ ਕੇ ਜੀ ਦੀ ਵਿਦਿਆਰਥਣ ਹੈ। ਥਾਣਾ ਸਦਰ ਅਹਿਮਦਗੜ੍ਹ ਪੁਲੀਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਬੇਅੰਤ ਸਿੰਘ ਉਰਫ਼ ਬੇਅੰਤੀ ਪੁੱਤਰ ਅਮਰ ਸਿੰਘ ਵਾਸੀ ਬੌੜਹਾਈ ਕਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਸਾਮ ਕਰੀਬ 4.30 ਵਜੇ ਘਰ ਨੇੜਲੀ ਦੁਕਾਨ ਤੋਂ ਉਸ ਦਾ ਪੁੱਤਰ ਅਤੇ ਧੀ ਕੋਈ ਸਾਮਾਨ ਖ਼ਰੀਦਣ ਗਏ ਸਨ। ਥੋੜ੍ਹੇ ਚਿਰ ਪਿੱਛੋਂ ਬੱਚੀ ਰੋਂਦੀ ਹੋਈ ਘਰ ਪੁੱਜੀ ਤੇ ਉਸ ਨੇ ਦੱਸਿਆ ਕਿ ਬੇਅੰਤੀ ਉਸ ਨਾਲ ਜਬਰ ਜਨਾਹ ਕੀਤਾ। ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
Advertisement
Advertisement
