ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਣਜੀਤ ਸਿੰਘ ਗਿੱਲ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ

ਪਰਿਵਾਰ ਨੂੰ ਚੈੱਕ ਸੌਂਪਦੇ ਹੋਏ ਰਣਜੀਤ ਸਿੰਘ ਗਿੱਲ। -ਫੋਟੋ: ਜੈਨ ਖਰੜ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਗਿਲਕੋ ਗਰੁੱਪ ਆਫ ਕੰਪਨੀ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਹੈ। ਇਸ ਪਰਿਵਾਰ ’ਚ ਦੋ ਛੋਟੇ ਬੱਚਿਆਂ...
Advertisement
ਪਰਿਵਾਰ ਨੂੰ ਚੈੱਕ ਸੌਂਪਦੇ ਹੋਏ ਰਣਜੀਤ ਸਿੰਘ ਗਿੱਲ। -ਫੋਟੋ: ਜੈਨ

ਖਰੜ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਗਿਲਕੋ ਗਰੁੱਪ ਆਫ ਕੰਪਨੀ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਹੈ। ਇਸ ਪਰਿਵਾਰ ’ਚ ਦੋ ਛੋਟੇ ਬੱਚਿਆਂ ਦੀ ਸੰਭਾਲ ਬਿਰਧ ਦਾਦੀ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਬੈਂਕ ਵੱਲੋਂ ਮਕਾਨ ਖਾਲੀ ਕਰਨ ਦਾ ਨੋਟਿਸ ਮਿਲਿਆ ਸੀ। ਸ੍ਰੀ ਗਿੱਲ ਨੇ ਇਸ ਪਰਿਵਾਰ ਦੀ ਕਰਜ਼ਾ ਉਤਾਰਨ ਲਈ ਸੱਤ ਲੱਖ ਰੁਪਏ ਦੀ ਮਾਲੀ ਮਦਦ ਕੀਤੀ ਹੈ। ਸ੍ਰੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵੀਡੀਓ ਮਿਲਿਆ ਸੀ ਜਿਸ ਵਿੱਚ ਪੀੜਤ ਪਰਿਵਾਰ ਬਾਰੇ ਜਾਣਕਾਰੀ ਮਿਲੀ ਸੀ। ਰਣਜੀਤ ਸਿੰਘ ਗਿੱਲ ਅੱਜ ਖ਼ੁਦ ਪਰਿਵਾਰ ਨੂੰ ਮਿਲੇ ਅਤੇ ਸੱਤ ਲੱਖ ਦੀ ਮਾਲੀ ਮਦਦ ਕੀਤੀ। -ਪੱਤਰ ਪ੍ਰੇਰਕ

ਸੈਣੀ ਨੇ ਧੀਰੇਂਦਰ ਸ਼ਾਸਤਰੀ ਤੋਂ ਆਸ਼ੀਰਵਾਦ ਲਿਆ

ਪੰਚਕੂਲਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਥਾਵਾਚਕ, ਬਾਬਾ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ, ਧੀਰੇਂਦਰ ਸ਼ਾਸਤਰੀ ਤੋਂ ਆਸ਼ੀਰਵਾਦ ਲਿਆ ਤੇ ਹਨੂੰਮਾਨ ਕਥਾ ਸੁਣੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੰਚਕੂਲਾ ਦੀ ਧਰਤੀ ’ਤੇ ਬਾਬਾ ਬਾਗੇਸ਼ਵਰ ਧਾਮ ਦਾ ਬ੍ਰਹਮ ਦਰਬਾਰ ਸਜਾਇਆ ਗਿਆ ਹੈ। ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਤਰੁਣ ਭੰਡਾਰੀ, ਗਿਆਨ ਚੰਦ ਗੁਪਤਾ, ਸਾਬਕਾ ਮੰਤਰੀ ਮਨੀਸ਼ ਗਰੋਵਰ ਆਦਿ ਤੋਂ ਇਲਾਵਾ ਹੋਰ ਕਈ ਮੰਤਰੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement

ਰਾਜੂ ਖੰਨਾ ਵੱਲੋਂ ਪਾਰਟੀ ਆਗੂਆਂ ਨਾਲ ਮੀਟਿੰਗ

ਅਮਲੋਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਭੱਦਲਥੂਹਾ ਵਿੱਚ ਸੀਨੀਅਰ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਸਰਕਲ ਜਥੇਦਾਰ ਹਰਬੰਸ ਸਿੰਘ ਬਡਾਲੀ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਸੀਟਾ ਨੇ ਵੀ ਸੰਬੋਧਨ ਕੀਤਾ। ਸ੍ਰੀ ਰਾਜੂ ਖੰਨਾ ਨੇ ਕਿਹਾ ਅੱਜ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਸੂਬੇ ਨੂੰ ਡੁੱਬਣ ਤੋਂ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਯੂਥ ਆਗੂ ਅਮਨਦੀਪ ਸਿੰਘ ਅਮਨ, ਜਥੇਦਾਰ ਮਹਿੰਦਰ ਸਿੰਘ ਭੱਦਲਥੂਹਾ, ਜੌਨੀ ਭੱਦਲਥੂਹਾ, ਪ੍ਰੀਤਮ ਸਿੰਘ, ਕਿਸਾਨ ਆਗੂ ਜਸਵੀਰ ਸਿੰਘ, ਗੁਰਮੁਖ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਕੁਲਦੀਪ ਸਿੰਘ ਕੀਪਾ, ਗੁਰਦੀਪ ਸਿੰਘ ਦੀਪਾ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਸੀਜੀਸੀ ਲਾਂਡਰਾਂ ਨੂੰ ਕਿਊਐੱਸ ਆਈ-ਗੇਜ ਪਲੈਟੀਨਮ ਰੇਟਿੰਗ ਸਰਟੀਫਿਕੇਟ

ਐੱਸਏਐੱਸ ਨਗਰ (ਮੁਹਾਲੀ): ਚੰਡੀਗੜ੍ਹ ਇੰਜਨੀਅਰਿੰਗ ਕਾਲਜ ਲਾਂਡਰਾਂ ਨੂੰ ਕਿਊਐੱਸ ਆਈ-ਗੇਜ ਰੇਟਿੰਗਜ਼-2025 ਵਿੱਚ ਪਲੈਟੀਨਮ ਰੇਟਿੰਗ ਪ੍ਰਦਾਨ ਕੀਤਾ ਗਿਆ। ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਹ ਸਰਟੀਫਿਕੇਟ ਕਿਊਐੱਸ ਆਈ-ਗੇਜ ਦੇ ਮੈਨੇਜਿੰਗ ਡਾਇਰੈਕਟਰ ਰਵਿਨ ਨਾਇਰ ਅਤੇ ਐਸੋਸੀਏਟ ਡਾਇਰੈਕਟਰ ਸਿਰਲ ਬੈਜ ਤੋਂ ਕਾਲਜ ਦੇ ਡਾਇਰੈਕਟਰਾਂ, ਡੀਨਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਾਪਤ ਕੀਤਾ। ਸੀਈਸੀ ਸੀਜੀਸੀ ਲਾਂਡਰਾਂ, ਭਾਰਤ ਦਾ ਇਕਲੌਤਾ ਇੰਜਨੀਅਰਿੰਗ ਕਾਲਜ ਹੈ ਜਿਸ ਨੇ ਇਹ ਸਭ ਤੋਂ ਉੱਚ ਰੇਟਿੰਗ ਹਾਸਲ ਕੀਤੀ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਕੈਂਪਸ ਡਾਇਰੈਕਟਰ, ਡਾਇਰੈਕਟਰ ਪ੍ਰਿੰਸੀਪਲ, ਫੈਕਲਟੀ ਮੈਂਬਰ, ਸਟਾਫ ਤੇ ਵਿਦਿਆਰਥੀਆਂ ਦੇ ਸਾਂਝੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। -ਪੱਤਰ ਪ੍ਰੇਰਕ

ਵਿਦਿਆਰਥੀਆਂ ਨੂੰ ਕਾਪੀਆਂ ਤੇ ਕਿਤਾਬਾਂ ਦਿੱਤੀਆਂ

ਮੁੱਲਾਂਪੁਰ ਗਰੀਬਦਾਸ: ਸ਼ਿਵਾਲਿਕ ਦੀਆਂ ਪਹਾੜੀਆਂ ’ਚ ਵਸਦੇ ਪਿੰਡਾਂ ਜੈਯੰਤੀ ਮਾਜਰੀ, ਗੁੜਾ ਤੇ ਕਸੌਲੀ ਦੇ ਸਰਕਾਰੀ ਸਕੂਲਾਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਆਲ ਇੰਡੀਆ ਬੈਕਵਰਡ ਕਲਾਸਜ਼ ਫੈੱਡਰੇਸ਼ਨ ਯੂਨਿਟ ਪੰਜਾਬ ਦੇ ਜ਼ਿਲ੍ਹਾ ਇੰਚਾਰਜ ਚੌਧਰੀ ਸ਼ਾਮ ਲਾਲ ਗੁੜਾ ਦੀ ਅਗਵਾਈ ਵਿੱਚ ਕਿਤਾਬਾਂ ਤੇ ਕਾਪੀਆਂ ਦਿੱਤੀਆਂ ਗਈਆਂ। ਸਕੂਲਾਂ ਅਧਿਆਪਕਾਂ ਹੈਡਮਾਸਟਰ ਰਣਧੀਰ ਸਿੰਘ, ਰਾਜੇਸ਼ ਚੌਧਰੀ ਤੇ ਰੂਬੀ ਪਾਂਡੇ ਨੇ ਚੌਧਰੀ ਸ਼ਾਮ ਲਾਲ ਗੁੜਾ ਦੀ ਟੀਮ ਦੀ ਸ਼ਾਲਾਘਾ ਕੀਤੀ। ਇਸ ਮੌਕੇ ਪ੍ਰਮੋਦ ਸ਼ਰਮਾ, ਬਲਜਿੰਦਰ ਬਿੱਟੂ, ਮਿੰਟਾ ਭਾਅ ਜੀ, ਚੌਧਰੀ ਨਸੀਬ ਚੰਦ ਗੁੜਾ ਸਰਪੰਚ, ਹੁਸਨ ਚੰਦ ਸਰਪੰਚ ਜੈਂਤੀ ਮਾਜਰੀ, ਯੋਗਰਾਜ ਸਰਪੰਚ ਕਸੌਲੀ, ਤਰਸੇਮ, ਲੱਕੀ, ਅਸ਼ੋਕ, ਨਾਥਾ ਰਾਮ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਪ੍ਰਭ ਆਸਰਾ ’ਚ ਜਾਗਰੂਕਤਾ ਸਮਾਗਮ ਅੱਜ

ਕੁਰਾਲੀ: ਦੋ ਦਹਾਕਿਆਂ ਤੋਂ ਮਾਨਸਿਕ ਸਿਹਤ ਸੁਧਾਰ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਪਡਿਆਲਾ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਪ੍ਰੋਗਰਾਮ 28 ਮਈ ਨੂੰ ਕਰਵਾਇਆ ਜਾ ਰਿਹਾ ਹੈ। ਸੰਸਥਾ ਮੁਖੀ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਸਮਾਜਿਕ ਧਾਰਮਿਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਹੋਰ ਮਾਨਸਿਕ ਸਿਹਤ ਮਾਹਿਰਾਂ ਨਾਲ਼ ਪ੍ਰਭਾਵਸ਼ਾਲੀ ਸਵਾਲ-ਜਵਾਬ ਸ਼ੈਸ਼ਨ ਹੋਵੇਗਾ। ਉਨ੍ਹਾਂ ਸੰਗਤ ਨੂੰ ਸਮਾਗਮ ਵਿੱਚ ਸ਼ਿਕਰਤ ਕਰਨ ਦਾ ਸੱਦਾ ਦਿੱਤਾ। -ਪੱਤਰ ਪ੍ਰੇਰਕ

ਗੁਰਦੁਆਰਾ ਗੁਰੂ ਸਾਗਰ ਸਾਹਿਬ ’ਚ ਸਮਾਗਮ 30 ਨੂੰ

ਚਮਕੌਰ ਸਾਹਿਬ: ਗੁਰੂ ਨਾਨਕ ਦੇਵ ਦਾ ਜੋਤੀ-ਜੋਤ ਦਿਵਸ ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ ਅਤੇ ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਦੇ ਉਪਰਾਲੇ ਨਾਲ 30 ਮਈ ਤੱਕ ਗੁਰਦੁਆਰਾ ਗੁਰੂ ਸਾਗਰ ਸਾਹਿਬ ਵਿੱਚ ਮਨਾਇਆ ਜਾਵੇਗਾ। ਨੌਂ ਮਈ ਤੋਂ ਚੱਲ ਰਹੇ ਧਾਰਮਿਕ ਸਮਾਗਮ 30 ਮਈ ਨੂੰ ਸੰਪੂਰਨ ਹੋਣਗੇ। ਇਸ ਦੌਰਾਨ ਬਾਬਾ ਪ੍ਰਿਤਪਾਲ ਸਿੰਘ ਤੇ ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਸਣੇ ਹੋਰ ਵਿਦਵਾਨ ਹਾਜ਼ਰੀ ਲਗਵਾਉਣਗੇ। -ਨਿੱਜੀ ਪੱਤਰ ਪ੍ਰੇਰਕ

ਜੈਨ ਸਥਾਨਕ ’ਚ ਸ੍ਰੀਮਦ ਭਗਵਦ ਕਥਾ ਪਹਿਲੀ ਤੋਂ

ਖਰੜ: ਸ੍ਰੀ ਸਿਆਮ ਮੰਡਲ ਖਰੜ ਵੱਲੋਂ ਇੱਥੋਂ ਦੇ ਜੈਨ ਸਥਾਨਕ ’ਚ ਪਹਿਲੀ ਤੋਂ ਸੱਤ ਜੂਨ ਤੱਕ ਸ੍ਰੀਮਦ ਭਗਵਦ ਕਥਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਦੇ ਪ੍ਰਬੰਧਕ ਬ੍ਰਿਜ ਲਾਲ ਜੈਨ, ਧਰਮਵੀਰ ਜੈਨ, ਪ੍ਰਵੇਸ਼ ਜੈਨ, ਪ੍ਰਵੇਸ਼ ਜੈਨ ਬੰਟੂ, ਚੰਦਰ ਜੈਨ, ਵਨੀਤ ਜੈਨ ਬਿੱਟੂ, ਜਗਦੀਸ਼ ਜੈਨ, ਨਿਤਿਨ ਜੈਨ, ਰਾਕੇਸ਼ ਜੈਨ, ਰੋਹਿਤ ਜੈਨ ਤੇ ਕੁਨਾਲ ਜੈਨ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਕਾਰਤਿਕ ਗੋਸਵਾਮੀ ਵੱਲੋਂ ਸ੍ਰੀਮਦ ਭਗਵਦ ਕਥਾ ਦਾ ਰਸਪਾਨ ਕਰਵਾਇਆ ਜਾਵੇਗਾ। ਇਹ ਸਮਾਗਮ ਸ਼ਾਮ ਸਾਢੇ ਚਾਰ ਤੋਂ ਸਾਢੇ ਸੱਤ ਵਜੇ ਤੱਕ ਹੋਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ

Advertisement
Show comments