ਰਣਜੀਤ ਗਿੱਲ ਨੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਹਲਕਾ ਖਰੜ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖਿਜ਼ਰਾਬਾਦ ਤੋਂ ਲੁਬਾਣਗੜ੍ਹ ਤੱਕ ਸੜਕ ਦੀ ਹਾਲਤ ਸੁਧਾਰ ਦੇ ਕੰਮ ਦੀ ਸ਼ੁਰੂਆਤ ਉਨ੍ਹਾਂ ਖੁਦ ਮੌਕੇ ’ਤੇ ਪੁੱਜ ਕੇ ਕਰਵਾਈ। ਇਸ ਦੌਰਾਨ ਸੜਕ ਨੂੰ ਆਵਾਜਾਈ ਯੋਗ ਕੀਤਾ ਗਿਆ।
ਸੜਕ ਦੀ ਖਸਤਾ ਹਾਲਤ ਸਬੰਧੀ ਲੁਬਾਣਗੜ੍ਹ ਅਤੇ ਖਿਜ਼ਰਾਬਾਦ ਦੇ ਵਸਨੀਕਾਂ ਦੀ ਮੰਗ ਨੂੰ ਮੁੱਚ ਰੱਖ ਕੇ ਰਾਣਾ ਗਿੱਲ ਵੈਟ ਮਿਕਸ ਦੇ 7 ਵੱਡੇ ਟਿੱਪਰ, ਰੋਡ ਰੂਲਰ, ਗਰੇਡਰ ਆਦਿ ਮਸ਼ੀਨਰੀ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਸੜਕ ਵਿੱਚ ਪਏ ਵੱਡੇ ਵੱਡੇ ਟੋਇਆਂ ਨੂੰ ਪੂਰਿਆ। ਇਸ ਦੌਰਾਨ ਸੜਕ ਨੂੰ ਮੋਟਰੇਬਲ ਕੀਤਾ ਗਿਆ। ਪਿੰਡ ਵਾਸੀਆਂ ਨੇ ਰਾਣਾ ਗਿੱਲ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ’ਤੇ ਸੱਤਾਧਾਰੀ ਧਿਰ ਅਜਿਹਾ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ ਤਾਂ ਹੁਣ ਉਨ੍ਹਾਂ ਨੇ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਸੜਕਾਂ ਨੂੰ ਚੱਲਣਯੋਗ ਕਰਨ ਦਾ ਬੀੜਾ ਚੁੱਕਿਆ ਹੈ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਬੰਟੀ ਲੁਬਾਣਗੜ੍ਹ, ਗੁਰਮੀਤ ਸਿੰਘ ਮੀਤੀ ਖਿਜ਼ਰਾਬਾਦ, ਨਰੇਸ਼ ਕੁਮਾਰ, ਜਸਵੀਰ ਸਿੰਘ ਬਰਸਾਲਪੁਰ, ਲਵਿੰਦਰ ਸਿੰਘ, ਲਖਵੀਰ ਸਿੰਘ, ਪ੍ਰਤਾਪ ਸਿੰਘ, ਕਰਮ ਚੰਦ, ਉਜਾਗਰ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਖਿਜ਼ਰਾਬਾਦ ਆਦਿ ਹਾਜ਼ਰ ਸਨ।