ਰੰਧਾਵਾ ਵੱਲੋਂ ਸ਼ਹੀਦ ਗੁਰਪ੍ਰੀਤ ਸਿੰਘ ਦੇ ਨਾਂ ’ਤੇ ਐਲਾਨੀ ਰਾਸ਼ੀ ਭੇਟ
ਪਿੰਡ ਧਰਮਗੜ੍ਹ ਦੇ ਸ਼ਹੀਦ ਦੀ ਬਰਸੀ ਮੌਕੇ ਨਿਭਾਇਅਾ ਵਾਅਦਾ
Advertisement
ਪਿੰਡ ਧਰਮਗੜ੍ਹ ਦੇ ਸ਼ਹੀਦ ਗੁਰਪ੍ਰੀਤ ਸਿੰਘ ਦੀ ਬਰਸੀ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਖਾਤੇ ਵਿੱਚੋਂ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਅੱਜ ਉਨ੍ਹਾਂ ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਧਰਮਪਾਲ ਸਿੰਘ ਨੂੰ ਰਾਸ਼ੀ ਭੇਟ ਕਰਕੇ ਪੂਰਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡ ਧਰਮਗੜ੍ਹ ਵਿੱਚ ਉਨ੍ਹਾਂ ਦੀ ਯਾਦ ਵਿੱਚ ਬਣੀ ਸ਼ਹੀਦ ਗੁਰਪ੍ਰੀਤ ਸਿੰਘ ਅਕੈਡਮੀ ਨੂੰ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਯਾਦ ਵਿੱਚ ਕੁੱਝ ਹੋਰ ਨਵਾਂ ਬਣਾਇਆ ਜਾ ਸਕੇ। ਸ੍ਰੀ ਰੰਧਾਵਾ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਨੂੰ ਯਾਦ ਰੱਖਣਾ ਅਤੇ ਯਾਦਗਾਰਾਂ ਬਣਾਉਣੀਆਂ ਬਹੁਤ ਹੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਵਿਕਾਸ ਦੇ ਕੰਮਾਂ ਉੱਤੇ ਧਿਆਨ ਦੇ ਰਹੀ ਹੈ, ਉਥੇ ਹੀ ਸਹੀਦਾਂ ਦੀ ਯਾਦਗਾਰਾਂ ਨੂੰ ਵਧੀਆ ਦਿੱਖ ਦੇਣ ਵੱਲ ਧਿਆਨ ਦੇ ਰਹੀ ਹੈ। ਇਸ ਮੌਕੇ ਰੁਪਿੰਦਰ ਸਿੰਘ ਅਤੇ ਸਾਹਿਬ ਸਿੰਘ ਵੀ ਹਾਜ਼ਰ ਸਨ।
Advertisement