ਰਾਣਾ ਗਿੱਲ ਨੇ ਮਾਜਰੀ-ਵਜੀਦਪੁਰ ਸੜਕ ਦੀ ਮੁਰੰਮਤ ਕਰਵਾਈ
ਸੜਕਾਂ ਦੀ ਹਾਲਤ ਸੁਧਾਰਨਾ ਜ਼ਰੂਰੀ: ਗਿੱਲ
Advertisement
ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਹਲਕਾ ਖਰੜ ਦੇ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਆਪਣੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਬਲਾਕ ਮਾਜਰੀ ਤੋਂ ਪਿੰਡ ਵਜੀਦਪੁਰ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ। ਪਿੰਡ ਵਜੀਦਪੁਰ ਦੇ ਵਾਸੀਆਂ ਨੇ ਰਾਣਾ ਗਿੱਲ ਨੂੰ ਪਿੰਡ ਨੂੰ ਬਲਾਕ ਮਾਜਰੀ ਨਾਲ ਜੋੜਨ ਵਾਲੀ ਸੜਕ ਦੀ ਖਸਤਾ ਹਾਲਤ ਸਬੰਧੀ ਜਾਣੂ ਕਰਵਾਇਆ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਰਾਣਾ ਗਿੱਲ ਮਸ਼ੀਨਰੀ ਤੇ ਗਰੈਵਲ ਲੈ ਕੇ ਪੁੱਜੇ ਅਤੇ ਸੜਕ ਨੂੰ ਚੱਲਣਯੋਗ ਬਣਾ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਅਨੇਕਾਂ ਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਕਹਿ ਚੁੱਕੇ ਸਨ ਪਰ ਕਿਸੇ ਨੇ ਸੜਕ ਦੀ ਸਾਰ ਨਹੀਂ ਲਈ। ਪਿੰਡ ਦੇ ਪਤਵੰਤਿਆਂ ਵੱਲੋਂ ਇਸ ਸੇਵਾ ਲਈ ਰਾਣਾ ਗਿੱਲ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਰਣਜੀਤ ਸਿੰਘ ਰਾਣਾ ਗਿੱਲ ਨੇ ਕਿਹਾ ਕਿ ਸੜਕਾਂ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਸਰਕਾਰ ਨੂੰ ਤੁਰੰਤ ਸਾਰ ਲੈਣੀ ਚਾਹੀਦੀ ਹੈ। ਇਸ ਮੌਕੇ ਦਰਸ਼ਨ ਸਿੰਘ, ਹਰਨੇਕ ਸਿੰਘ, ਬਲਜਿੰਦਰ ਸਿੰਘ ਕਾਲਾ, ਜਸਬੀਰ ਸਿੰਘ ਸੀਰਾ, ਬਲਜਿੰਦਰ ਸਿੰਘ ਘੋਲਾ, ਭਜਨ ਸਿੰਘ, ਸੋਹਣ ਸਿੰਘ ਮਾਵੀ, ਨੰਬਰਦਾਰ ਤਜਿੰਦਰ ਸਿੰਘ, ਬਲਵੀਰ ਸਿੰਘ, ਮਲਕੀਤ ਸਿੰਘ ਢਕੋਰਾ ਅਤੇ ਬਿੱਲਾ ਮੁੰਧੋਂ ਹਾਜ਼ਰ ਸਨ।
Advertisement
Advertisement