ਸੈਣੀਮਾਜਰਾ ਦੇ ਹੱਕ ਵਿੱਚ ਰੈਲੀਆਂ
ਵਿਧਾਇਕ ਦਿਨੇਸ਼ ਚੱਢਾ ਨੇ ਤਖ਼ਤਗੜ੍ਹ ਜ਼ੋਨ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਦੇਸ ਰਾਜ ਸੈਣੀਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ। ਉਨ੍ਹਾਂ ਤਖ਼ਤਗੜ੍ਹ ਜ਼ੋਨ ਵਿੱਚ ਪੈਂਦੇ ਪਿੰਡ ਬੈਂਸ, ਭਓਵਾਲ, ਅਸਾਲਤਪੁਰ, ਲਾਲਪੁਰ, ਚਨੌਲੀ ਅਤੇ ਬੱਸੀ...
Advertisement
ਵਿਧਾਇਕ ਦਿਨੇਸ਼ ਚੱਢਾ ਨੇ ਤਖ਼ਤਗੜ੍ਹ ਜ਼ੋਨ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਦੇਸ ਰਾਜ ਸੈਣੀਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ। ਉਨ੍ਹਾਂ ਤਖ਼ਤਗੜ੍ਹ ਜ਼ੋਨ ਵਿੱਚ ਪੈਂਦੇ ਪਿੰਡ ਬੈਂਸ, ਭਓਵਾਲ, ਅਸਾਲਤਪੁਰ, ਲਾਲਪੁਰ, ਚਨੌਲੀ ਅਤੇ ਬੱਸੀ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਰਪੰਚ ਕਰਮਜੀਤ ਸਿੰਘ, ਸੁਰਿੰਦਰ ਸਿੰਘ ਸਰਪੰਚ ਬੱਸੀ, ਹਰਜਾਪ ਸਿੰਘ, ਸ਼ਿਵ ਕੁਮਾਰ ਚੇਅਰਮੈਨ ਇੰਪਰੂਵਮੈਂਟ ਟਰੱਸਟ, ਛਿੰਦਾ ਲਾਲਪੁਰੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਰਮਜੀਤ ਸਿੰਘ ਸਰਪੰਚ ਬੈਂਸ, ਜਗਵਿੰਦਰ ਸਿੰਘ ਹੇਠਲਾ ਬੈਂਸ, ਨੰਬਰਦਾਰ ਗੁਰਚੇਤ ਸਿੰਘ, ਰਣਜੀਤ ਸਿੰਘ ਪਾਸੀ, ਮਹਿੰਦਰ ਕੁਮਾਰ ਪੰਚ, ਦੀਪਕ ਬੈਂਸ, ਸਾਹਿਲ, ਗੁਰਚੈਨ ਸਿੰਘ ਫੌਜੀ, ਹਰਦੇਵ ਸਿੰਘ, ਸੌਰਵ ਸਿੰਘ, ਹਰਜਾਪ ਸਿੰਘ, ਜਗੀਰ ਸਿੰਘ, ਸੁਰਜੀਤ ਸਿੰਘ ਗਰੇਵਾਲ ਅਤੇ ਬੌਬੀ ਹਾਜ਼ਰ ਸਨ।
Advertisement
