ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਈਵੇਅ ਦੇ ਗਲਤ ਡਿਜ਼ਾਈਨ ਕਾਰਨ ਪਿੰਡ ਰਜਾਪੁਰ ਡੁੱਬਿਆ

ਕਿਸਾਨਾਂ ਨੂੰ ਭੁਗਤਣਾ ਪੈ ਰਿਹੈ ਖਮਿਆਜ਼ਾ: ਐਸਐਮਐਸ ਸੰਧੂ ; ਅਧਿਕਾਰੀਆਂ ਨੇ ਹੱਲ ਦਾ ਭਰੋਸਾ ਦਾ ਦਿਵਾਇਆ
ਪਿੰਡ ਰਜਾਪੁਰ ਕਿਸਾਨਾਂ ਦੀ ਸਮੱਸਿਆਵਾਂ ਸੁਣਦੇ ਹੋਏ ਭਾਜਪਾ ਆਗੂ ਐਸਐਮਐਸ ਸੰਧੂ। ‘ਫੋਟੋ ਭੱਟੀ
Advertisement

ਅੰਬਾਲਾ ਤੋਂ ਆ ਰਹੇ ਨਵੇਂ ਹਾਈਵੇਅ ਪ੍ਰਾਜੈਕਟਾਂ ਨੇ ਹੰਡੇਸਰਾ ਨੇੜਲੇ ਪਿੰਡ ਰਜਾਪੁਰ ਦੇ ਵਾਸੀਆਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅੰਬਾਲਾ-ਪੰਚਕੂਲਾ ਗ੍ਰੀਨਫੀਲਡ ਕੋਰੀਡੋਰ ਤੇ ਅੰਬਾਲਾ-ਸ਼ਾਮਲੀ ਐਕਸਪ੍ਰੈਸਵੇਅ ਦੇ ਕਰਾਸਿੰਗ ਪੁਆਇੰਟ ’ਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਰਕੇ ਹਾਲੀਆ ਮੀਂਹ ਵਿੱਚ ਖੇਤ ਤੇ ਘਰ ਤਿੰਨ-ਤਿੰਨ ਫੁੱਟ ਪਾਣੀ ਹੇਠ ਆ ਗਏ ਹਨ।

ਸਾਬਕਾ ਚੇਅਰਮੈਨ ਇਨਫੋਟੈਕ ਪੰਜਾਬ ਤੇ ਸੀਨੀਅਰ ਭਾਜਪਾ ਆਗੂ ਐਸ.ਐਮ.ਐਸ. ਸੰਧੂ ਨੇ ਰਜਾਪੁਰ ਦਾ ਦੌਰਾ ਕਰਦੇ ਹੋਏ ਕਿਹਾ ਕਿ “ਗਲਤ ਡਿਜ਼ਾਈਨ ਦਾ ਖ਼ਮਿਆਜ਼ਾ ਸਿੱਧਾ ਕਿਸਾਨ ਤੇ ਪਿੰਡ ਵਾਸੀ ਭੁਗਤ ਰਹੇ ਹਨ।” ਉਨ੍ਹਾਂ ਨੇ ਤਿੱਖੇ ਲਹਿਜ਼ੇ ’ਚ ਕਿਹਾ ਕਿ ਸਰਕਾਰ ਨੂੰ ਇਸ ਗੰਭੀਰ ਲਾਪ੍ਰਵਾਹੀ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ।ਸੰਧੂ ਨੇ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਐਸ.ਡੀ.ਐਮ. ਅਤੇ ਡੀ.ਸੀ. ਨਾਲ ਗੱਲ ਕਰ ਚੁੱਕੇ ਹਨ।

Advertisement

ਅੰਬਾਲਾ ਡਿਵੀਜ਼ਨ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਇੱਕ ਹੋਰ ਪੁਲੀ (ਕਲਵਰਟ) ਬਣਾਈ ਜਾਵੇਗੀ। ਪਿੰਡ ਵਾਸੀਆਂ ਨੇ ਖੁੱਲ੍ਹੇ ਸ਼ਬਦਾਂ ’ਚ ਕਿਹਾ ਕਿ ਜੇ ਹਾਈਵੇ ਕੰਮ ਦੀ ਨਿਗਰਾਨੀ ਪ੍ਰਭਾਵੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਹੋਰ ਪਿੰਡ ਵੀ ਪਾਣੀ ਹੇਠ ਆ ਸਕਦੇ ਹਨ।

ਸੰਧੂ ਨੇ ਜ਼ੋਰ ਦਿੱਤਾ ਕਿ ਇਹ ਸਿਰਫ਼ ਇੱਕ ਪਿੰਡ ਦੀ ਸਮੱਸਿਆ ਨਹੀਂ, ਸਗੋਂ ਪੇਂਡੂ ਜਨਤਾ ਦੇ ਹੱਕਾਂ ਦੀ ਲੜਾਈ ਹੈ। ਲੋਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਹਾਈਵੇ ਪ੍ਰਾਜੈਕਟਾਂ ਦੀ ਯੋਜਨਾਬੰਦੀ ਵਿੱਚ ਹੋਰ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 

Advertisement
Show comments