ਰਾਜ ਮੋਟਰਜ਼ ਵੱਲੋਂ 3 ਐਕਸਓ ਆਰਈਬੀਐਕਸ ਸੀਰੀਜ਼ ਲਾਂਚ
ਰਾਜ ਮੋਟਰਜ਼ ਰੂਪਨਗਰ ਵਿੱਚ ਮਹਿੰਦਰਾ ਕੰਪਨੀ ਦੀ ਨਵੀਂ ਐੱਸਯੂਵੀ 3 ਐਕਸਓ ਆਰਈਵੀਐਕਸ ਸੀਰੀਜ਼ ਦੀ ਲਾਂਚਿੰਗ ਕੀਤੀ ਗਈ। ਇਫਕੋ ਟੋਕੀਓ ਜਨਰਲ ਇੰਸੋਰੈਂਸ ਦੇ ਅਧਿਕਾਰੀ ਅਸਰਫ ਅਲੀ ਨੇ ਨਵੀਂ ਗੱਡੀ ਲਾਂਚ ਕਰਨ ਦੀ ਰਸਮ ਅਦਾ ਕੀਤੀ। ਇਸ ਦੌਰਾਨ ਮਹਿੰਦਰਾ ਕੰਪਨੀ ਦੇ ਏਐੱਸਐੱਮ ਅਸ਼ਵਨੀ ਗੁਪਤਾ ਤੇ ਅਮਨ ਸ਼ਰਮਾ ਤੋਂ ਇਲਾਵਾ ਰਾਜ ਮੋਟਰਜ਼ ਰੂਪਨਗਰ ਦੇ ਪ੍ਰਬੰਧਕ ਬਿਕਰਮਜੀਤ ਸਿੰਘ ਵਿੱਕੀ ਨੇ ਗੱਡੀ ਦੀਆਂ ਖੂਬੀਆਂ ਸਬੰਧੀ ਦੱਸਿਆ। ਉਨ੍ਹਾਂ ਦੱਸਿਆ ਕਿ ਐੱਸਯੂਵੀ ਲਈ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਘੱਟ ਕੀਮਤ ਵਿੱਚ ਦਿੱਲ ਖਿੱਚਵੇਂ ਫੀਚਰਾਂ ਵਾਲੀ ਇਹ ਗੱਡੀ ਲਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੀ ਐੱਸਯੂਵੀ 3 ਐਕਸਓ ਪਹਿਲਾਂ ਹੀ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇੱਕ ਲੱਖ ਯੂਨਿਟ ਵਿਕਰੀ ਦਾ ਰਿਕਾਰਡ ਕਾਇਮ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਆਕਰਸ਼ਕ ਬਣਾਉਣ ਲਈ ਕੰਪਨੀ ਵੱਲੋਂ ਐੱਲਈਡੀ, ਕਾਲੇ ਵ੍ਹੀਲ ਕਵਰ, ਕਾਲੀਆਂ ਲੈਦਰ ਸੀਟਾਂ, ਟੱਚ ਸਕਰੀਨ ਰੇਡੀਓ, ਚਾਰ ਸਪੀਕਰ, 6 ਏਅਰਬੈਗ, ਚਾਰੇ ਟਾਇਰਾਂ ਵਿੱਚ ਡਿਸਕ ਬਰੇਕ ਆਦਿ ਖੂਬੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਰਾਜ ਮੋਟਰਜ਼ ਰੂਪਨਗਰ ਦੇ ਸੇਲਜ਼ ਮੈਨੇਜਰ ਹਰਜਿੰਦਰ ਸਿੰਘ ਲਾਂਬਾ ਅਤੇ ਸਾਗਰ ਵਰਮਾ ਨੇ ਮਹਿਮਾਨਾਂ ਤੇ ਗਾਹਕਾਂ ਦਾ ਧੰਨਵਾਦ ਕੀਤਾ।