ਮੀਂਹ ਨੇ ਪੰਚਕੂਲਾ ਵਾਸੀਆਂ ਦੀਆਂ ਸਮੱਸਿਆਵਾਂ ਵਧਾਈਆਂ
ਪੰਚਕੂਲਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਅਤੇ ਕਸਬਿਆਂ ਦੀਆਂ ਕਈ ਸੜਕਾਂ ਟੁੱਟ ਗਈਆਂ ਹਨ। ਮੀਂਹ ਅਤੇ ਹਨੇਰੀ ਕਾਰਨ ਕਈ ਸੈਕਟਰ-6 ਮੰਡੀ ਬੋਰਡ ਦੀ ਸੜਕ ਉੱਤੇ ਦਰੱਖ਼ਤ ਡਿੱਗ ਪਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।...
Advertisement
ਪੰਚਕੂਲਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਅਤੇ ਕਸਬਿਆਂ ਦੀਆਂ ਕਈ ਸੜਕਾਂ ਟੁੱਟ ਗਈਆਂ ਹਨ। ਮੀਂਹ ਅਤੇ ਹਨੇਰੀ ਕਾਰਨ ਕਈ ਸੈਕਟਰ-6 ਮੰਡੀ ਬੋਰਡ ਦੀ ਸੜਕ ਉੱਤੇ ਦਰੱਖ਼ਤ ਡਿੱਗ ਪਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਚਕੂਲਾ ਦੇ ਸੈਕਟਰ-6 ਦੇ ਸਿਵਲ ਹਸਪਤਾਲ ਦੇ ਪੀਡੀਆਟ੍ਰਿਕ ਵਾਰਡ ਵਿੱਚ ਮੀਂਹ ਤੋਂ ਬਾਅਦ ਦੂਜੀ ਮੰਜ਼ਿਲ ’ਤੇ ਪਾਣੀ ਭਰ ਗਿਆ। ਪਾਈਪ ਬੰਦ ਹੋਣ ਤੋਂ ਬਾਅਦ ਪੂਰਾ ਵਾਰਡ ਪਾਣੀ ਵਿੱਚ ਡੁੱਬ ਗਿਆ। ਇਸ ਕਾਰਨ ਮਰੀਜ਼ ਪ੍ਰੇਸ਼ਾਨ ਹਨ। ਬੜੀ ਮੁਸ਼ਕਲ ਨਾਲ ਹਸਪਤਾਲ ਦੇ ਕਈ ਵਾਰਡਾਂ ਵਿੱਚੋਂ ਪਾਣੀ ਕੱਢ ਦਿੱਤਾ ਗਿਆ। ਬਾਰਿਸ਼ ਤੋਂ ਬਾਅਦ ਹਸਪਤਾਲ ਵਿੱਚ ਸਫ਼ਾਈ ਦਾ ਕੰਮ ਚੱਲ ਸ਼ੁਰੂ ਹੋ ਗਿਆ। ਪੀਐਮਓ ਡਾ. ਆਰਐਸ ਚੌਹਾਨ ਨੇ ਕਿਹਾ ਕਿ ਵਾਰਡ ਵਿੱਚੋਂ ਪਾਣੀ ਕੱਢ ਦਿੱਤਾ ਗਿਆ ਹੈ। ਪਾਣੀ ਦੀਆਂ ਪਾਈਪਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।
Advertisement
Advertisement