ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਨੇ ਮੋਰਿੰਡਾ ਨਗਰ ਪਾਲਿਕਾ ਦੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹੀ

ਸੰਜੀਵ ਤੇਜਪਾਲ ਮੋਰਿੰਡਾ, 10 ਜੁਲਾਈ ਮੋਰਿੰਡਾ ਸ਼ਹਿਰ ਵਿਚ ਪਹਿਲੀ ਭਰਵੀਂ ਬਰਸਾਤ ਨੇ ਹੀ ਨਗਰਪਾਲਕਾ ਵੱਲੋਂ ਸ਼ਹਿਰ ਦੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੋਰਿੰਡਾ ਵਿਖੇ ਰੇਲਵੇ ਫਾਟਕਾਂ ਤੇ ਬਣਾਏ ਗਏ...
Advertisement

ਸੰਜੀਵ ਤੇਜਪਾਲ

ਮੋਰਿੰਡਾ, 10 ਜੁਲਾਈ

Advertisement

ਮੋਰਿੰਡਾ ਸ਼ਹਿਰ ਵਿਚ ਪਹਿਲੀ ਭਰਵੀਂ ਬਰਸਾਤ ਨੇ ਹੀ ਨਗਰਪਾਲਕਾ ਵੱਲੋਂ ਸ਼ਹਿਰ ਦੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੋਰਿੰਡਾ ਵਿਖੇ ਰੇਲਵੇ ਫਾਟਕਾਂ ਤੇ ਬਣਾਏ ਗਏ ਦੋਵੇਂ ਅੰਡਰਬ੍ਰਿੱਜ ਵਿਚ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਵੱਖ-ਵੱਖ ਪਿੰਡਾਂ ਤੋਂ ਮੋਰਿੰਡਾ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਅਤੇ ਸ਼ਹਿਰ ਤੋ ਖਰੜ, ਮੁਹਾਲੀ ਤੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਬੱਸ ਸਟੈਂਡ ਨੇੜੇ ਬਣੇ ਅੰਡਰਵਰੇਜ ਵਿੱਚ ਪੰਜਾਬ ਰੋਡਵੇਜ਼ ਚੰਡੀਗੜ੍ਹ ਡੀਪੂ ਦੀ ਸਵਾਰੀਆਂ ਨਾਲ ਭਰੀ ਹੋਈ ਇੱਕ ਬੱਸ ਅਤੇ ਇੱਕ ਜੀਪ ਪਾਣੀ ਵਿੱਚ ਫਸ ਕੇ ਬੰਦ ਹੋ ਗਈ, ਜਿਨ੍ਹਾਂ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਬੱਸ ਅੱਡੇ ਨੇੜੇ ਬਣਾਏ ਇਸ ਅੰਡਰਬ੍ਰਿਜ ਵਿੱਚ ਡੇਢ ਫੁੱਟ ਤੋਂ 2 ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ। ਨਿਕਾਸੀ ਲਈ ਕੌਂਸਲ ਵੱਲੋਂ ਲਗਾਏ ਦੋ ਪੰਪ ਸੈੱਟ ਵਿੱਚੋਂ ਇੱਕ ਚੱਲ ਨਹੀਂ ਸਕਿਆ ਅਤੇ ਦੂਜੇ ਪੰਪ ਸੈਟ ਦਾ ਇੰਜਣ ਪਿਛਲੇ ਕਈ ਮਹੀਨਿਆਂ ਤੋਂ ਗਾਇਬ ਹੈ।

ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਨਗਰ ਕੌਂਸਲ ਵੱਲੋ ਬੱਸ ਸਟੈਂਡ ਵਾਲੇ ਅੰਡਰਬ੍ਰਿਜ ਹੇਠ ਜਮ੍ਹਾ ਪਾਣੀ ਨੂੰ ਬਾਹਰ ਕੱਢਣ ਲਈ 2 ਮੈਡ ਮੋਟਰਾਂ ਤੇ ਵਾਟਰ ਟੈਂਕ ਲਗਾਇਆ ਗਿਆ ਅਤੇ ਜਲਦੀ ਇੱਥੋ ਟਰੈਫਿਕ ਆਮ ਵਾਂਗ ਚਾਲੂ ਹੋ ਜਾਵੇਗੀ। ਪੰਪ ਸੈਟ ਦੇ ਇੰਜਣ ਦੇ ਗਾਇਬ ਹੋਣ ਸਬੰਧੀ ਉਨਾ ਕਿਹਾ ਕਿ ਕੰਮ ਨਾ ਕਰਨ ਕਾਰਨ ਇਹ ਕੌਂਸਲ ਵੱਲੋਂ ਉਤਾਰਿਆ ਗਿਆ ਹੈ।

 

Advertisement