ਵਿਦੇਸ਼ਾਂ ’ਚ ਭਾਰਤ ਦਾ ਅਕਸ ਖ਼ਰਾਬ ਕਰ ਰਹੇ ਨੇ ਰਾਹੁਲ: ਵਿੱਜ
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਵਿਦੇਸ਼ਾਂ ਵਿੱਚ ਭਾਰਤ ਦਾ ਅਕਸ਼ ਖ਼ਰਾਬ ਕਰ ਰਹੇ ਹਨ। ਰਾਹੁਲ ਨੇ ਬੀਤੇ ਦਿਨ ਕੋਲੰਬੀਆ ਦੇ ਈਆਈਏ ਯੂਨੀਵਰਸਿਟੀ...
Advertisement
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਵਿਦੇਸ਼ਾਂ ਵਿੱਚ ਭਾਰਤ ਦਾ ਅਕਸ਼ ਖ਼ਰਾਬ ਕਰ ਰਹੇ ਹਨ। ਰਾਹੁਲ ਨੇ ਬੀਤੇ ਦਿਨ ਕੋਲੰਬੀਆ ਦੇ ਈਆਈਏ ਯੂਨੀਵਰਸਿਟੀ ਵਿੱਚ ਕਿਹਾ ਸੀ ਕਿ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਲੋਕਤੰਤਰ ’ਤੇ ਹੋ ਰਿਹਾ ਹਮਲਾ ਹੈ। ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿੱਜ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਕੇ ਭਾਰਤ ਖ਼ਿਲਾਫ਼ ਬੋਲਣਾ ਰਾਹੁਲ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ, “ਭਾਰਤ ਮਾਂ ਦੇ ਦੋ ਕਿਸਮ ਦੇ ਲਾਲ ਹੁੰਦੇ ਹਨ, ਇੱਕ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਤੇ ਦੂਜੇ ਭਾਰਤ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।”
Advertisement
Advertisement