ਇਸਕਾਨ ਮੰਦਰ ਵਿੱਚ ਰਾਧਾ ਅਸ਼ਟਮੀ ਮਨਾਈ
ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕਾਨਸ਼ਨੈਸ (ਇਸਕਨ) ਵੱਲੋਂ ਚੰਡੀਗੜ੍ਹ ਦੇ ਸੈਕਟਰ 36 ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਭਗਤਾਂ ਨੇ ਸ਼ਮੂਲੀਅਤ ਕੀਤੀ। ਸਵੇਰੇ 4:30 ਵਜੇ ਸ਼ਹਿਰ ਦੇ ਸਭ ਤੋਂ ਮਨਮੋਹਕ ਜੋੜੇ ਸ਼੍ਰੀ ਰਾਧਾ ਮਾਧਵ...
Advertisement
ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕਾਨਸ਼ਨੈਸ (ਇਸਕਨ) ਵੱਲੋਂ ਚੰਡੀਗੜ੍ਹ ਦੇ ਸੈਕਟਰ 36 ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਭਗਤਾਂ ਨੇ ਸ਼ਮੂਲੀਅਤ ਕੀਤੀ। ਸਵੇਰੇ 4:30 ਵਜੇ ਸ਼ਹਿਰ ਦੇ ਸਭ ਤੋਂ ਮਨਮੋਹਕ ਜੋੜੇ ਸ਼੍ਰੀ ਰਾਧਾ ਮਾਧਵ ਦੀ ਮੰਗਲਾ ਆਰਤੀ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕਾਨਸ਼ਨੈਸ ਦੇ ਸੰਸਥਾਪਕ ਆਚਾਰੀਆ ਕ੍ਰਿਸ਼ਨ ਕ੍ਰਿਪਾਮੂਰਤੀ ਸ੍ਰੀ ਸ੍ਰੀਮਦ ਏ.ਸੀ. ਭਕਤੀਵੇਦਾਂਤ ਸਵਾਮੀ ਪ੍ਰਭੂਪਦਾ ਦੀ ਤੁਲਸੀ ਆਰਤੀ ਅਤੇ ਗੁਰੂ-ਪੂਜਾ ਹੋਈ।
ਇਸ ਮੌਕੇ ਸ਼ਰਧਾਲੂਆਂ ਨੇ ਕੀਰਤਨ ਕੀਤਾ ਅਤੇ ਰਾਧਾਰਾਣੀ ਦੀ ਮਹਿਮਾ ਦੀ ਉਸਤਤ ਕਰਦੇ ਹੋਏ ਵੈਸ਼ਨਵ ਆਚਾਰੀਆ ਦੁਆਰਾ ਰਚਿਤ ਸ਼ਾਨਦਾਰ ਭਜਨ ਗਾਏ ਗਏ। ਇਸ ਤੋਂ ਬਾਅਦ ਜਨਮ ਅਸ਼ਟਮੀ ਦੀ ਪੂਰਵ ਸੰਧਿਆ ’ਤੇ ਆਯੋਜਿਤ ਬੱਚਿਆਂ ਲਈ ਵੱਖ-ਵੱਖ ਸੱਭਿਆਚਾਰਕ ਅਤੇ ਕਲਾਤਮਕ ਪ੍ਰੋਗਰਾਮਾਂ, ਜਿਵੇਂ ਕਿ ਫੈਨਸੀ ਡਰੈੱਸ ਅਤੇ ਕੁਇਜ਼, ਆਦਿ ਲਈ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਗੀਦਾਰਾਂ ਨੂੰ ਉਨ੍ਹਾਂ ਦੇ ਸੱਚੇ ਭਗਤੀ ਯਤਨਾਂ ਲਈ ਇਨਾਮ ਦਿੱਤਾ ਗਿਆ।
Advertisement
Advertisement