ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੂਟਾ ਚੋਣਾਂ: ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ ਵੱਲੋਂ ਚੋਣ ਮੈਨੀਫੈਸਟੋ ਜਾਰੀ

ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ ਵੱਲੋਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਚੋਣਾਂ ਦੇ ਲਈ ਪ੍ਰੋ ਅਸ਼ੋਕ ਕੁਮਾਰ ਅਤੇ ਪ੍ਰੋ ਜੈਯੰਤੀ ਦੱਤਾ ਦੀ ਅਗਵਾਈ ਹੇਠ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੈਨੀਫੈਸਟੋ ਅਧਿਆਪਕ ਭਾਈਚਾਰੇ ਦੀ...
ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ ਦੇ ਅਹੁਦੇਦਾਰ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ।
Advertisement

ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ ਵੱਲੋਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਚੋਣਾਂ ਦੇ ਲਈ ਪ੍ਰੋ ਅਸ਼ੋਕ ਕੁਮਾਰ ਅਤੇ ਪ੍ਰੋ ਜੈਯੰਤੀ ਦੱਤਾ ਦੀ ਅਗਵਾਈ ਹੇਠ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੈਨੀਫੈਸਟੋ ਅਧਿਆਪਕ ਭਾਈਚਾਰੇ ਦੀ ਭਲਾਈ ਨਾਲ ਸੰੰਧਤ ਮੁੱਖ ਮੁੱਦਿਆਂ ਨੂੰ ਬਿਨਾਂ ਕਿਸੇ ਸਮਝੌਤੇ ਦੇ ਹੱਲ ਕਰਨ ’ਤੇ ਜ਼ੋਰ ਦਿੰਦਾ ਹੈ। ਮੈਨੀਫੈਸਟੋ ਵਿੱਚ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ ਦਾ ਮੁੱਦਾ, ਡੈਂਟਲ ਫੈਕਲਟੀ ਨੂੰ ਤਰੱਕੀ ਦੇ ਲਾਭਾਂ ਦੀ ਫੌਰੀ ਅਦਾਇਗੀ ਤੋਂ ਇਲਾਵਾ ਕਾਨੂੰਨ ਅਨੁਸਾਰ ਬਕਾਇਆ ਰਕਮ ਦੀ ਅਦਾਇਗੀ ਕਰਕੇ ਬੇਲੋੜੇ ਕਾਨੂੰਨੀ ਵਿਵਾਦਾਂ ਤੋਂ ਬਚਣ ਦਾ ਵਾਅਦਾ ਕੀਤਾ ਗਿਆ ਹੈ। ਦੇਰੀ ਨਾਲ ਬਕਾਇਆ ਭੁਗਤਾਨ ’ਤੇ ਵਿਆਜ ਦੀ ਅਦਾਇਗੀ ਲਈ ਵੀ ਲੜਨ ਦਾ ਵਾਅਦਾ ਕੀਤਾ ਹੈ। ਯੂਨੀਵਰਸਿਟੀ ਕਰਮਚਾਰੀਆਂ ਲਈ ਪੰਜਾਬ ਸਰਕਾਰ ਦੇ ਪੈਟਰਨ ’ਤੇ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਨਵੀਂ ਭਰਤੀ ਕੀਤੀ ਗਈ ਫੈਕਲਟੀ ਨੂੰ ਪੀਐਚਡੀ ਇੰਕਰੀਮੈਂਟ ਤੁਰੰਤ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਵਿੱਚ ਹਰ ਸਾਲ ਤਿੰਨ ਵਾਰ ਸੀਏਐੱਸ ਤਰੱਕੀ ਪ੍ਰਕਿਰਿਆ ਲਈ ਨਿਰਪੱਖ ਮੈਕੇਨਿਜ਼ਮ, ਪਿਛਲੀ ਸੇਵਾ ਦੀ ਗਿਣਤੀ ਦੀ ਸਮਾਂਬੱਧ ਮਨਜ਼ੂਰੀ ਅਤੇ ਸੀਏਐੱਸ ਤਰੱਕੀ ਕੇਸਾਂ ਦੀ ਬੇਲੋੜੀ ਇਤਰਾਜ਼ ਤੋਂ ਬਚਾਉਂਦੇ ਹੋਏ ਪ੍ਰੀ-ਸਕ੍ਰੀਨਿੰਗ ਦੀ ਪ੍ਰਕਿਰਿਆ ਵੀ ਮੁੱਖ ਤਰਜੀਹਾਂ ਵਿੱਚ ਸ਼ਾਮਲ ਕੀਤੀ ਗਈ ਹੈ।

 

Advertisement

ਯੂਨਾਈਟਡ ਫਰੰਟ ਦੇ ਮੁੱਖ ਅਹੁਦੇਦਾਰਾਂ ਦੇ ਨਾਮ

ਯੂਨਾਈਟਿਡ ਫਰੰਟ ਦੇ ਪ੍ਰਧਾਨਗੀ ਅਹੁਦੇ ਲਈ ਅਸ਼ੋਕ ਕੁਮਾਰ, ਮੀਤ ਪ੍ਰਧਾਨ ਲਈ ਸੁਰੂਚੀ ਅਦਿੱਤਿਆ, ਸਕੱਤਰ ਜਯੰਤੀ ਦੱਤਾ, ਜੁਆਇੰਟ ਸਕੱਤਰ ਪੂਜਾ ਅਰੋੜਾ ਅਤੇ ਹਰਮੇਲ ਸਿੰਘ ਨੂੰ ਖਜ਼ਾਨਚੀ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ।

Advertisement
Show comments