ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀ ਯੂ ਦੀ 73ਵੀਂ ਕਾਨਵੋਕੇਸ਼ਨ ਅੱਜ

ਪੰਜਾਬ ਦੇ ਰਾਜਪਾਲ ਕਰਨਗੇ ਸੰਬੋਧਨ
Advertisement

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 13 ਦਸੰਬਰ ਸ਼ਨਿਚਰਵਾਰ ਨੂੰ ਹੋਣ ਵਾਲੀ 73ਵੀਂ ਕਾਨਵੋਕੇਸ਼ਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਜਿਮਨੇਜ਼ੀਅਮ ਹਾਲ ਵਿਖੇ ਕਾਨਵੋਕੇਸ਼ਨ ਦੀ ਪ੍ਰਧਾਨਗੀ ਕਰਨਗੇ। ਕਾਨਵੋਕੇਸ਼ਨ ਦੌਰਾਨ ਚਾਰ ਆਨਰੇਰੀ ਡਿਗਰੀਆਂ ਤੇ ਚਾਰ ਪੀ ਯੂ ਰਤਨ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਕਾਨਵੋਕੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਉਣ ਉਪਰੰਤ ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਜਿਮਨੇਜ਼ੀਅਮ ਹਾਲ ਵਿੱਚ ਫਾਈਨਲ ਰਿਹਰਸਲ ਕਰਵਾਈ ਗਈ। ਪੀ ਯੂ ਦੇ ਬੁਲਾਰੇ ਨੇ ਦੱਸਿਆ ਕਿ ਕਾਨਵੋਕੇਸ਼ਨ ਦੌਰਾਨ ਆਨਰੇਰੀ ਡਿਗਰੀ ਡਾ. ਵਿਜੇ ਪੀ. ਭਾਟਕਰ (ਡਾਕਟਰ ਆਫ਼ ਸਾਇੰਸ), ਪ੍ਰੋਫੈਸਰ ਕੇ ਐੱਨ ਪਾਠਕ (ਡਾਕਟਰ ਆਫ਼ ਸਾਇੰਸ), ਜਸਟਿਸ ਆਦਰਸ਼ ਕੁਮਾਰ ਗੋਇਲ (ਡਾਕਟਰ ਆਫ਼ ਲਾਅ) ਅਤੇ ਡਾ. ਅਮਿਤਾਵ ਘੋਸ਼ (ਡਾਕਟਰ ਆਫ਼ ਲਿਟਰੇਚਰ) ਨੂੰ ਪ੍ਰਦਾਨ ਕੀਤੀ ਜਾਵੇਗੀ ਜਦਕਿ ਪੀਯੂ ਰਤਨ ਪੁਰਸਕਾਰ ਡਾ. ਸ੍ਰੀਧਰ ਵੇਂਬੂ (ਉਦਯੋਗ ਰਤਨ), ਪ੍ਰੋਫੈਸਰ ਪ੍ਰਦੀਪ ਥਾਲਪਿਲ (ਵਿਗਿਆਨ ਰਤਨ), ਸਰਬਜੋਤ ਸਿੰਘ (ਖੇਲ ਰਤਨ) ਅਤੇ ਅਮਰਜੀਤ ਗਰੇਵਾਲ (ਸਾਹਿਤ ਰਤਨ) ਨੂੰ ਦਿੱਤੇ ਜਾਣਗੇ। ਬੁਲਾਰੇ ਮੁਤਾਬਕ ਕੁੱਲ 347 ਪੁਰਸਕਾਰ ਜੇਤੂਆਂ ਨੂੰ ਪੀ ਐੱਚ ਡੀ ਡਿਗਰੀਆਂ ਮਿਲਣਗੀਆਂ, ਜਿਨ੍ਹਾਂ ਵਿੱਚ 220 ਮਹਿਲਾਵਾਂ ਤੇ 127 ਪੁਰਸ਼ ਸ਼ਾਮਲ ਹਨ। ਜਦਕਿ 420 ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਟਾਪਰਾਂ ਨੂੰ ਮੈਡਲ ਤੇ ਸਰਟੀਫਿਕੇਟ ਪ੍ਰਾਪਤ ਹੋਣਗੇ।

Advertisement

Advertisement
Show comments