ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਸਤਕ ਦਾ ਪੰਜਾਬੀ ਸੰਸਕਰਨ ਰਿਲੀਜ਼

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਾਬਕਾ ਮੀਤ ਪ੍ਰਧਾਨ ਅਰਜੁਨ ਦੇਵ ਚਾਰਣ ਦੀ ਪੁਸਤਕ ‘ਪੰਚਮ ਵੇਦ...ਨਾਟਯ ਸ਼ਾਸਤਰ: ਨਵੀਨ ਦ੍ਰਿਸ਼ਟੀ’ ਦਾ ਪੰਜਾਬੀ ਸੰਸਕਰਨ ਲੋਕ ਅਰਪਣ ਕੀਤਾ। ਪ੍ਰੋਫੈਸਰ ਰਵੇਲ ਸਿੰਘ ਵੱਲੋਂ ਅਨੁਵਾਦਿਤ ਪੁਸਤਕ ਦਾ ਲੋਕ ਅਰਪਣ ਸਮਾਰੋਹ ਪੀਪਲਜ਼ ਕਨਵੈਨਸ਼ਨ...
ਪੁਸਤਕ ਦਾ ਪੰਜਾਬੀ ਸੰਸਕਰਨ ਰਿਲੀਜ਼ ਕਰਦੇ ਹੋਏ ਪਤਵੰਤੇ।
Advertisement

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਾਬਕਾ ਮੀਤ ਪ੍ਰਧਾਨ ਅਰਜੁਨ ਦੇਵ ਚਾਰਣ ਦੀ ਪੁਸਤਕ ‘ਪੰਚਮ ਵੇਦ...ਨਾਟਯ ਸ਼ਾਸਤਰ: ਨਵੀਨ ਦ੍ਰਿਸ਼ਟੀ’ ਦਾ ਪੰਜਾਬੀ ਸੰਸਕਰਨ ਲੋਕ ਅਰਪਣ ਕੀਤਾ। ਪ੍ਰੋਫੈਸਰ ਰਵੇਲ ਸਿੰਘ ਵੱਲੋਂ ਅਨੁਵਾਦਿਤ ਪੁਸਤਕ ਦਾ ਲੋਕ ਅਰਪਣ ਸਮਾਰੋਹ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36 ਵਿੱਚ ਕੀਤਾ ਗਿਆ। ਰਾਸ਼ਟਰੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਚੇਅਰਮੈਨ ਡਾ. ਮਨਮੋਹਨ ਸਿੰਘ, ਵਾਈਸ ਚੇਅਰਮੈਨ ਡਾ. ਅਨੀਸ਼ ਗਰਗ ਅਤੇ ਸਕੱਤਰ ਸੁਭਾਸ਼ ਭਾਸਕਰ ਸ਼ਾਮਲ ਹੋਏ। ਪ੍ਰੋਫੈਸਰ ਰਵੇਲ ਸਿੰਘ ਨੇ ਅਨੁਵਾਦ ਕਰਨ ਦਾ ਅਨੁਭਵ ਸਾਂਝਾ ਕੀਤਾ। ਇਸ ਮੌਕੇ ਜੰਗ ਬਹਾਦਰ ਗੋਇਲ, ਮੱਖਣ ਮਾਨ, ਪ੍ਰੇਮ ਵਿੱਜ, ਅਲਕਾ ਕੰਸਾਰਾ, ਪ੍ਰੋ. ਰਾਜੇਸ਼, ਭੁਪਿੰਦਰ ਸਿੰਘ ਮਲਿਕ, ਪ੍ਰੋ. ਹਰਮੇਲ, ਨਿਖਿਲ ਚੰਦਨ, ਸਰਦਾਰਾ ਸਿੰਘ ਅਤੇ ਪਾਲ ਅਜਨਬੀ ਹਾਜ਼ਰ ਸਨ।

Advertisement
Advertisement
Show comments