ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਵਰਸਿਟੀ ਦੀ 143 ਸਾਲਾ ਵਿਰਾਸਤ ਦਾ ਜਸ਼ਨ ਮਨਾਇਆ

ਵੀ ਸੀ ਪ੍ਰੋ. ਰੇਣੂ ਵਿੱਗ ਨੇ ਝੰਡਾ ਲਹਿਰਾਇਆ ਅਤੇ ਕੇਕ ਕੱਟਿਆ
ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਕੇਕ ਕੱਟਦੇ ਹੋਏ।
Advertisement
ਪੰਜਾਬ ਯੂਨੀਵਰਸਿਟੀ ਨੇ ਅੱਜ ਆਪਣੀ ਅਮੀਰ ਵਿਰਾਸਤ, ਉੱਤਮਤਾ ਅਤੇ ਸਮਾਜ ਪ੍ਰਤੀ 143 ਸਾਲਾਂ ਦੀ ਸਮਰਪਿਤ ਸੇਵਾ ਦੇ ਯੋਗਦਾਨ ਦਾ ਜਸ਼ਨ ਮਨਾਇਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਵਾਈਸ-ਚਾਂਸਲਰ ਸਕੱਤਰੇਤ ਵਿੱਚ ਪੀ.ਯੂ. ਨੈਸ਼ਨਲ ਸਰਵਿਸ ਸਕੀਮ (ਐੱਨ ਐੱਸ ਐੱਸ) ਵੱਲੋਂ ਕਰਵਾਏ ਸਮਾਗਮ ਵਿੱਚ ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਐੱਨ.ਐੱਸ.ਐੱਸ. ਵਾਲੰਟੀਅਰਾਂ ਦੀ ਮੌਜੂਦਗੀ ਵਿੱਚ ਯੂਨੀਵਰਸਿਟੀ ਦਾ ਝੰਡਾ ਲਹਿਰਾਇਆ ਤੇ ਕੇਕ ਕੱਟਿਆ।

ਇਸ ਮੌਕੇ ਸ਼ੁਭਕਾਮਨਾਵਾਂ ਦਿੰਦਿਆਂ ਵੀ ਸੀ ਪ੍ਰੋ. ਰੇਣੂ ਵਿੱਗ ਨੇ ਯਾਦ ਕੀਤਾ ਕਿ ਇਹ ਯੂਨੀਵਰਸਿਟੀ 1 ਅਕਤੂਬਰ 1947 ਨੂੰ ਪੰਜਾਬ ਯੂਨੀਵਰਸਿਟੀ ਦੀ ਨਿਰੰਤਰਤਾ ਅਤੇ ਉੱਤਰਾਧਿਕਾਰੀ ਵਜੋਂ ਸਥਾਪਤ ਕੀਤੀ ਗਈ ਸੀ, ਜਿਸਦੀ ਸਥਾਪਨਾ 14 ਅਕਤੂਬਰ 1882 ਨੂੰ ਲਾਹੌਰ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੀਆਂ ਜੜ੍ਹਾਂ ਨੂੰ ਯਾਦ ਕਰ ਰਹੇ ਹਾਂ ਅਤੇ ਇਸਦੀ ਅਮੀਰ ਵਿਰਾਸਤ ਅਤੇ 143 ਸਾਲਾਂ ਦੇ ਯੋਗਦਾਨ ਦਾ ਜਸ਼ਨ ਮਨਾ ਰਹੇ ਹਾਂ।

Advertisement

ਭਾਰਤ ਵਿੱਚ ਉੱਚ ਸਿੱਖਿਆ ਦੇ ਸਭ ਤੋਂ ਪੁਰਾਣੇ ਕੇਂਦਰਾਂ ਵਿੱਚੋਂ ਇੱਕ ਵਜੋਂ ਪੀ ਯੂ ਦੇ ਸ਼ਾਨਦਾਰ ਸਫ਼ਰ ’ਤੇ ਵਿਚਾਰ ਕਰਦਿਆਂ ਵੀ ਸੀ ਪ੍ਰੋ. ਵਿੱਗ ਨੇ ਟਿੱਪਣੀ ਕੀਤੀ ਕਿ ਪੰਜਾਬ ਯੂਨੀਵਰਸਿਟੀ ਗਿਆਨ, ਨਵੀਨਤਾ ਅਤੇ ਸਮਾਜ ਦੀ ਸੇਵਾ ਦੇ ਚਾਨਣ ਮੁਨਾਰੇ ਵਜੋਂ ਖੜ੍ਹੀ ਹੈ। ਯੂਨੀਵਰਸਿਟੀ ਦੇ ਹਾਲੀਆ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੀ.ਯੂ. ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਜਾਬੰਦੀਆਂ ਵਿੱਚ ਲਗਾਤਾਰ ਆਪਣੀ ਸਥਿਤੀ ਵਿੱਚ ਸੁਧਾਰ ਕਰ ਰਹੀ ਹੈ।

ਇਸ ਮੌਕੇ ਰਜਿਸਟਰਾਰ ਪ੍ਰੋਫੈਸਰ ਵਾਈ.ਪੀ. ਵਰਮਾ, ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ, ਪ੍ਰੋਫੈਸਰ ਮੀਨਾਕਸ਼ੀ ਗੋਇਲ, ਵਿੱਤ ਅਤੇ ਵਿਕਾਸ ਅਧਿਕਾਰੀ ਡਾ. ਵਿਕਰਮ ਨਈਅਰ, ਪ੍ਰੀਖਿਆਵਾਂ ਦੇ ਕੰਟਰੋਲਰ ਪ੍ਰੋਫੈਸਰ ਜਗਤ ਭੂਸ਼ਣ, ਵਾਈਸ ਚਾਂਸਲਰ ਦੇ ਸਕੱਤਰ ਪ੍ਰੋ. ਕ੍ਰਿਸ਼ਨ ਕੁਮਾਰ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ, ਡੀਨ ਵਿਦਿਆਰਥੀ ਭਲਾਈ (ਡਬਲਿਯੂ) ਪ੍ਰੋਫੈਸਰ ਨਮਿਤਾ ਗੁਪਤਾ, ਐੱਨ.ਐੱਸ.ਐੱਸ. ਪ੍ਰੋਗਰਾਮ ਕੋ-ਆਰਡੀਨੇਟਰ ਅਤੇ ਸਮਾਗਮ ਦੇ ਪ੍ਰਬੰਧਕ ਡਾ. ਪਰਵੀਨ ਗੋਇਲ ਅਤੇ ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ, ਸਟਾਫ਼ ਮੈਂਬਰ, ਖੋਜ ਵਿਦਵਾਨ ਅਤੇ ਵਿਦਿਆਰਥੀ ਮੌਜੂਦ ਸਨ।

Advertisement
Show comments