ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab Temprature rise: ਪੰਜਾਬ ’ਚ ਗਰਮੀ ਨੇ ਜ਼ੋਰ ਫੜਿਆ; ਪਾਰਾ 35 ਡਿਗਰੀ ’ਤੇ ਪੁੱਜਿਆ

ਆਤਿਸ਼ ਗੁਪਤਾ ਚੰਡੀਗੜ੍ਹ, 27 ਮਾਰਚ ਪੰਜਾਬ ਵਿੱਚ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਗਰਮੀ ਵਧਣ ਕਰਕੇ ਸੂਬੇ ਦਾ ਤਾਪਮਾਨ ਵੀ 35 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ ਜੋ ਆਮ ਨਾਲੋਂ...
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 27 ਮਾਰਚ

Advertisement

ਪੰਜਾਬ ਵਿੱਚ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਗਰਮੀ ਵਧਣ ਕਰਕੇ ਸੂਬੇ ਦਾ ਤਾਪਮਾਨ ਵੀ 35 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ ਜੋ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਉੱਧਰ ਮੌਸਮ ਵਿਗਿਆਨੀਆਂ ਨੇ ਅਗਾਮੀ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ ਅੱਜ ਪੰਜਾਬ ’ਚ ਲੁਧਿਆਣਾ ਤੇ ਚੰਡੀਗੜ੍ਹ ਸਭ ਤੋਂ ਗਰਮ ਰਹੇ ਹਨ, ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਤਾਪਮਾਨ 32.8 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 34.7 ਡਿਗਰੀ, ਪਠਾਨਕੋਟ ਵਿੱਚ 33.8, ਬਠਿੰਡਾ ਵਿੱਚ 34.6, ਗੁਰਦਾਸਪੁਰ ਵਿੱਚ 33.5, ਫਤਹਿਗੜ੍ਹ ਸਾਹਿਬ ਵਿੱਚ 33.7, ਫਿਰੋਜ਼ਪੁਰ ਵਿੱਚ 34, ਹੁਸ਼ਿਆਰਪੁਰ ’ਚ 32.9, ਜਲੰਧਰ ’ਚ 33.5, ਮੋਗਾ ਵਿੱਚ 31.8, ਮੁਹਾਲੀ ਵਿੱਚ 34.2 ਤੇ ਰੋਪੜ ਵਿੱਚ 32.9 ਡਿਗਰੀ ਦਰਜ ਹੋਇਆ।

Advertisement