ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab News: ਦੋ ਮਹੀਨਿਆਂ ਲਈ ਬੰਦ ਰਹੇਗੀ ਸਰਕਾਰੀ ਹਸਪਤਾਲ ਦੀ Lift

ਦਰਸ਼ਨ ਸਿੰਘ ਸੋਢੀ ਮੁਹਾਲੀ, 9 ਅਪਰੈਲ Punjab News: ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਜ਼ੱਚਾ-ਬੱਚਾ ਹਸਪਤਾਲ ਵਿਚਲੀ ਲਿਫ਼ਟ ਦੋ ਮਹੀਨਿਆਂ ਲਈ ਬੰਦ ਰਹੇਗੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਐਚਐਸ ਚੀਮਾ ਅਤੇ ਮੈਡੀਕਲ ਕਾਲਜ ਦੇ ਮੈਡੀਕਲ...
Advertisement

ਦਰਸ਼ਨ ਸਿੰਘ ਸੋਢੀ

ਮੁਹਾਲੀ, 9 ਅਪਰੈਲ

Advertisement

Punjab News: ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਜ਼ੱਚਾ-ਬੱਚਾ ਹਸਪਤਾਲ ਵਿਚਲੀ ਲਿਫ਼ਟ ਦੋ ਮਹੀਨਿਆਂ ਲਈ ਬੰਦ ਰਹੇਗੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਐਚਐਸ ਚੀਮਾ ਅਤੇ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਨਵਦੀਪ ਸਿੰਘ ਸੈਣੀ ਨੇ ਦੱਸਿਆ ਕਿ ਉਸਾਰੀ ਕਾਰਜਾਂ ਕਾਰਨ ਜ਼ੱਚਾ-ਬੱਚਾ ਹਸਪਤਾਲ ਵਿਚਲੀ ਲਿਫ਼ਟ ਦੋ ਮਹੀਨਿਆਂ ਲਈ (15 ਅਪਰੈਲ ਤੋਂ 15 ਜੂਨ ਤੱਕ) ਬੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਥਾਨਕ ਹਸਪਤਾਲ ਦੇ ਉਪਰ ਇੱਕ ਹੋਰ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੇ ਲਾਂਘੇ ਨੂੰ ਉਕਤ ਲਿਫ਼ਟ ਨਾਲ ਜੋੜਿਆ ਜਾਣਾ ਹੈ, ਜਿਸ ਕਾਰਨ ਲਿਫ਼ਟ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਇਮਾਰਤ ਦੀਆਂ ਉਪਰਲੀਆਂ ਮੰਜ਼ਲਾਂ 'ਤੇ ਜਾਣ ਲਈ ਲਿਫ਼ਟ ਦੀ ਜਗ੍ਹਾ ਪੌੜੀਆਂ ਦੀ ਵਰਤੋਂ ਕਰ ਸਕਦੇ ਹਨ।

Advertisement
Show comments