Punjab News - Congress: ਪੰਜਾਬ ਕਾਂਗਰਸੀ ਆਗੂਆਂ ’ਚ ਬਿਹਤਰ ਤੇ ਮਿਸਾਲੀ ਤਾਲਮੇਲ: ਬਘੇਲ
Punjab News - Congress:
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ। ਫਾਈਲ ਫੋਟੋ: ਵਿੱਕੀ ਘਾਰੂ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਗਸਤ
Advertisement
Punjab News - Congress: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਸੀਨੀਅਰ ਆਗੂਆਂ ਦਰਮਿਆਨ ਤਾਲਮੇਲ ਪ੍ਰਸੰਸਾਯੋਗ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਤਾਲਮੇਲ ਦੂਸਰੇ ਸੂਬਿਆਂ ਲਈ ਵੀ ਮਿਸਾਲ ਬਣੇਗਾ।
ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਵਿਚ ਕਹੀ ਹੈ। ਗ਼ੌਰਤਲਬ ਹੈ ਕਿ ਨਵੇਂ ਕਾਂਗਰਸ ਇੰਚਾਰਜ ਬਘੇਲ ਲਈ ਵੱਡੀ ਚੁਣੌਤੀ ਇਹੋ ਰਹੇਗੀ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕਿਵੇਂ ਇੱਕਜੁੱਟ ਰੱਖਿਆ ਜਾ ਸਕੇ।
ਉਨ੍ਹਾਂ ਆਪਣੀ ਪੰਜਾਬ ਫੇਰੀ ਦੇ ਮੌਕੇ ਕਿਹਾ ਸੀ ਕਿ ਪੰਜਾਬ ਕਾਂਗਰਸ ’ਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਂਜ, ਉਨ੍ਹਾਂ ਦੇ ਦੌਰੇ ਮੌਕੇ ਸਾਬਕਾ ਮੰਤਰੀ ਨਵਜੋਤ ਸਿੱਧੂ ਕਿਧਰੇ ਨਜ਼ਰ ਨਹੀਂ ਆਏ ਸਨ।
Advertisement