ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਕਲਾ ਮੰਚ ਦੇ ਮੈਂਬਰਾਂ ਦੀ ਇਕੱਤਰਤਾ

ਚਮਕੌਰ ਸਾਹਿਬ: ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਦੀ ਪ੍ਰਧਾਨਗੀ ਹੇਠ ਚੌਧਰੀ ਕਲੀਨਿਕ ਵਿੱਚ ਹੋਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਮੰਚ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮਾਂ ਸਣੇ ਧਾਰਮਿਕ...
Advertisement
ਚਮਕੌਰ ਸਾਹਿਬ: ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਦੀ ਪ੍ਰਧਾਨਗੀ ਹੇਠ ਚੌਧਰੀ ਕਲੀਨਿਕ ਵਿੱਚ ਹੋਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਮੰਚ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮਾਂ ਸਣੇ ਧਾਰਮਿਕ ਸਮਾਗਮਾਂ ਦਾ ਲੇਖਾ-ਜੋਖਾ ਕੀਤਾ ਗਿਆ। ਪ੍ਰਧਾਨ ਸ੍ਰੀ ਬੰਬਰ ਨੇ ਦੱਸਿਆ ਕਿ ਮੰਚ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਇਲਾਕੇ ਦੇ ਪਿੰਡਾਂ ਵਿੱਚ ਭੰਗੜੇ ਦੀ ਸਿਖਲਾਈ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ 24ਵਾਂ ਮੇਲਾ ਅਗਸਤ ਮਹੀਨੇ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਡਾ. ਰਾਜਪਾਲ ਸਿੰਘ ਚੌਧਰੀ, ਕੈਪਟਨ ਹਰਪਾਲ ਸਿੰਘ, ਮਨਮੋਹਨ ਸਿੰਘ, ਸਰਪੰਚ ਸੋਮ ਸਿੰਘ, ਬਲਜੀਤ ਸਿੰਘ, ਜੀਵਨ ਸਿੰਘ, ਰਘਬੀਰ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

ਬਾਬਾ ਦਲਵਾਰਾ ਸਿੰਘ ਨੇ ਸ਼ੁਕਲਾ ਦਾ ਸਨਮਾਨ ਕੀਤਾ

ਅਮਲੋਹ: ਸੰਤ ਦਲਵਾਰਾ ਸਿੰਘ ਰੋਹੀਸਰ ਵਾਲਿਆਂ ਨੇ ਸ਼ੁਕਲਾ ਹਸਪਤਾਲ ਅਮਲੋਹ ਦੇ ਮਾਲਕ ਡਾ. ਰਘਵੀਰ ਸ਼ੁਕਲਾ ਵੱਲੋਂ ਲੰਬੇ ਅਰਸੇ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਅਤੇ ਵਧੀਆ ਸਿਹਤ ਸੇਵਾਵਾਂ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ। ਡਾ. ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋੜਵੰਦਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਜੰਕ ਫੁੂਡ ਨਾ ਖਾਣ ਅਤੇ ਮੌਸਮੀ ਫਲ ਖਾਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਭਾਜਪਾ ਦੇ ਯੁਵਾ ਮੋਰਚੇ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਏਕਮ ਕੌਰ ਟੌਹੜਾ, ਹਰਚੰਦ ਸਿੰਘ ਅਮਲੋਹ, ਮਨਦੀਪ ਸ਼ਰਮਾ ਮਨੀ ਅਤੇ ਬਲਵੀਰ ਸਿੰਘ ਮੰਡੀ ਗੋਬਿੰਦਗੜ੍ਹ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ: ਰਾਣਾ

ਮੋਰਿੰਡਾ: ‘ਆਪ’ ਵੱਲੋਂ ਨਿਯੁਕਤ ਕੀਤੇ ਹਲਕਾ ਸੰਗਠਨ ਇੰਚਾਰਜ ਐੱਨਪੀ ਰਾਣਾ ਦਾ ਪਾਰਟੀ ਦੇ ਟਕਸਾਲੀ ਵਰਕਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਕਮਲ ਸਿੰਘ ਗੋਪਾਲ ਪੁਰ, ਭੂਸ਼ਣ ਰਾਣਾ, ਡਾ. ਕੁਲਵੀਰ ਸਿੰਘ, ਸਰਪੰਚ ਮਨਪ੍ਰੀਤ ਸਿੰਘ ਰੌਲੂ ਮਾਜਰਾ ਆਦਿ ਵਰਕਰਾਂ ਨੇ ਕਿਹਾ ਕਿ ਐੱਨਪੀ ਰਾਣਾ ਪਾਰਟੀ ਦੇ ਸਿਧਾਂਤਾ ਨੂੰ ਲੈ ਕੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਾਣਾ ਮਿਹਨਤੀ ਅਤੇ ਦ੍ਰਿੜ ਇਰਾਦੇ ਵਾਲੇ ਪਾਰਟੀ ਨੂੰ ਸਮਰਪਿਤ ਵਰਕਰ ਹਨ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਐੱਨਪੀ ਰਾਣਾ ਨੇ ਕਿਹਾ ਕਿ ਉਨ੍ਹਾਂ  ਨੂੰ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਵਿੱਚ ਮਿਹਨਤੀ ਤੇ ਟਕਸਾਲੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ

ਢਿੱਲੋਂ ਵੱਲੋਂ ਗੁਰਮੀਤ ਬਾਜਵਾ ਦਾ ਸਨਮਾਨ

ਫ਼ਤਹਿਗੜ੍ਹ ਸਹਿਬ: ‘ਆਪ’ ਵੱਲੋਂ ਗੁਰਮੀਤ ਸਿੰਘ ਬਾਜਵਾ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਸੰਗਠਨ ਇੰਚਾਰਜ ਲਗਾਇਆ ਗਿਆ ਹੈ। ਮਾਰਕੀਟ ਕਮੇਟੀ ਸਰਹਿੰਦ ਦੇ ਦਫ਼ਤਰ ਵਿੱਚ ‘ਆਪ’ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਨਵ-ਨਿਯੁਕਤ ਸੰਗਠਨ ਇੰਚਾਰਜ ਬਾਜਵਾ ਦਾ ਸਨਮਾਨ ਕੀਤਾ। ਸ੍ਰੀ ਢਿੱਲੋਂ ਨੇ ਕਿਹਾ ਕਿ ‘ਆਪ’ ਉਹ ਪਾਰਟੀ ਹੈ ਜਿਸ ਵਿੱਚ ਕੰਮ ਕਰਨ ਵਾਲੇ ਹਰ ਵਰਕਰ ਦਾ ਸਤਿਕਾਰ ਹੁੰਦਾ ਹੈ। ਸ੍ਰੀ ਬਾਜਵਾ ਬਾਜਵਾ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਜਰਨੈਲ ਸਿੰਘ ਡਡਹੇੜੀ, ਰਮਨਜੀਤ ਸਿੰਘ ਡਡਹੇੜੀ ਅਤੇ ਤਰਨਪਾਲ ਸਿੰਘ ਢਿੱਲੋਂ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। -ਨਿੱਜੀ ਪੱਤਰ ਪ੍ਰੇਰਕ

ਕਿਤਾਬ ‘ਭਾਂਖਰਪੁਰ ਕੀ ਬਾਤ’ ਲੋਕ ਅਰਪਣ

ਡੇਰਾਬੱਸੀ: ਪੰਜਾਬੀ ਸਾਹਿਤ ਸਭਾ, ਡੇਰਾਬੱਸੀ ਵੱਲੋਂ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ ਭਾਂਖਰਪੁਰ ਵਿੱਚ ਕਰਵਾਏ ਗਏ ਕਵੀ ਦਰਬਾਰ ਦੌਰਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਨਵੀਂ ਕਿਤਾਬ ‘ਪੁਆਧ ਕੇ ਮਸ਼ਹੂਰ ਗਾਓਂ ਭਾਂਖਰਪੁਰ ਕੀ ਬਾਤ’ ਰਿਲੀਜ਼ ਕੀਤੀ ਗਈ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜ਼ੈਲਦਾਰ ਸਿੰਘ ਹਸਮੁੱਖ, ਕਵੀ ਤੇ ਆਲੋਚਕ ਜੈ ਪਾਲ ਨੇ ਕਿਹਾ ਕਿ ਇਹ ਲੇਖਕ ਦੀ 16ਵੀਂ ਕਿਤਾਬ ਹੈ। ਗਿਆਨੀ ਧਰਮ ਸਿੰਘ ਨੇ  ਆਪਣੀਆਂ ਕਵਿਤਾਵਾਂ ਪੜ੍ਹੀਆਂ। ਕਵੀ ਦਰਬਾਰ ਕਵੀ ਜਸਵੀਰ ਪਰਾਗਪੁਰੀ, ਜੈ ਪਾਲ, ਅਨਿਲ ਚੌਹਾਨ ਨੇ ਕਵਿਤਾਵਾਂ ਪੜ੍ਹੀਆਂ। ਜ਼ੈਲਦਾਰ ਸਿੰਘ ਹਸਮੁੱਖ, ਕੰਵਲਜੀਤ ਸਿੰਘ, ਗੁਰਮੀਤ ਸਿੰਘ, ਰਵਿੰਦਰ ਸਿੰਘ, ਗੁਰਕਮਲ ਸਿੰਘ ਆਦਿ ਵੀ ਵਿਚਾਰ ਰੱਖੇ। -ਪੱਤਰ ਪ੍ਰੇਰਕ

ਸਿੰਗਲਾ ਦੀ ਕਲੀਨ ਚਿਟ ਨੇ ਸਰਕਾਰੀ ਦਾਅਵਿਆਂ ਦੀ ਹਵਾ ਕੱਢੀ: ਪੁਰਖਾਲਵੀ

ਐੱਸਏਐਸ ਨਗਰ(ਮੁਹਾਲੀ): ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਨੂੰ ਦਿੱਤੀ ਕਲੀਨ ਚਿੱਟ ਨੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਪੱਸ਼ਟ ਕਰਨ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਸ੍ਰੀ ਸਿੰਗਲਾ ਦੀ ਗ੍ਰਿਫ਼ਤਾਰੀ ਅਤੇ ਵਜ਼ਾਰਤ ਤੋਂ ਬਰਖ਼ਾਸਤਗੀ ਸਮੇਂ ਕੀਤੀ ਬਿਆਨਬਾਜ਼ੀ ਝੂਠ ਸੀ ਜਾਂ ਨਹੀਂ। ਅਕਾਲੀ ਆਗੂ ਨੇ ਆਖਿਆ ਕਿ ਜਾਂ ਫਿਰ ਹੁਣ ਕਲੀਨ ਚਿੱਟ ਦਬਾਅ ਅਧੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਭ੍ਰਿਸ਼ਟਾਚਾਰ ਜ਼ੋਰਾਂ ਉੱਤੇ ਹੈ ਅਤੇ ਇਸ ਨੂੰ ਹੁਕਮਰਾਨ ਧਿਰ ਦੀ ਸ਼ਹਿ ਹੈ। -ਖੇਤਰੀ ਪ੍ਰਤੀਨਿਧ
Advertisement