ਤੀਆਂ ਦੇ ਮੇਲੇ ਸਬੰਧੀ ਪੰਜਾਬ ਕਲਾ ਮੰਚ ਦੀ ਮੀਟਿੰਗ
ਤੀਆਂ ਦੇ ਮੇਲੇ ਦਾ ਪੋਸਟਰ ਜਾਰੀ
Advertisement
ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਮੈਂਬਰਾਂ ਵੱਲੋਂ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦੇ ਮੇਲੇ ਸਬੰਧੀ ਮੀਟਿੰਗ ਕੀਤੀ ਅਤੇ ਮੇਲੇ ਸਬੰਧੀ ਪੋਸਟਰ ਜਾਰੀ ਕੀਤਾ । ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ 6 ਅਗਸਤ ਨੂੰ 24ਵੀਂ ਤੀਆਂ ਦਾ ਮੇਲਾ ਅਨਾਜ ਮੰਡੀ ਵਿੱਚ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੇਲੇ ਦੀ ਸਮੁੱਚੀ ਰੂਪ-ਰੇਖਾ ਉਲੀਕਣ ਤੋਂ ਬਾਅਦ ਮੈਂਬਰਾਂ ਦੀਆਂ ਵੱਖ-ਵੱਖ ਕੰਮਾਂ ਨੂੰ ਲੈ ਕੇ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਡਾ. ਗੁਰਸੇਵਕ ਸਿੰਘ ਪੁਰਖਾਲੀ ਵੱਲੋਂ ਤੀਆਂ ਦਾ ਸੰਧਾਰਾ (ਬਿਸਕੁਟ) ਲਿਆਂਦਾ ਜਾਵੇਗਾ, ਜੋ ਮੇਲੇ ਦੌਰਾਨ ਹੀ ਪੰਡਾਲ ਵਿੱਚ ਵੰਡ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੇਲੇ ’ਚ ਜਾਗੋ, ਗਿੱਧਾ, ਐਕਸ਼ਨ ਸੌਂਗ, ਲੋਕ ਗੀਤ, ਮਿਸ ਤੀਜ, ਮਹਿੰਦੀ, ਪੀਂਗ, ਚੂੜੀਆਂ, ਘੋੜੀਆਂ, ਸਿਠਣੀਆਂ, ਬੋਲੀਆਂ ਅਤੇ ਪੁਰਾਣੇ ਪੰਜਾਬੀ ਵਿਰਸੇ ਨਾਲ ਸਬੰਧਤ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਜਾਣਗੇ। ਜੇਤੂਆਂ ਨੂੰ ਸਰਟੀਫਿਕੇਟ, ਟਰਾਫੀ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡਾ ਰਾਜਪਾਲ ਸਿੰਘ ਚੌਧਰੀ, ਡਾ ਸੁਦੇਸ਼ ਸ਼ਰਮਾ, ਕੈਪਟਨ ਹਰਪਾਲ ਸਿੰਘ ਸੰਧੂਆਂ, ਰਣਧੀਰ ਕੌਰ ਬੇਲਾ ਅਤੇ ਕੁਲਵੀਰ ਸਿੰਘ ਹਾਜ਼ਰ ਸਨ।
Advertisement
Advertisement