ਪੰਜਾਬ ਸਰਕਾਰ ਨੇ ਸਿਨਹਾ ਨੂੰ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਐਮਡੀ ਦੇ ਅਹੁਦੇ ਤੋਂ ਹਟਾਇਆ
ਬਸੰਤ ਗਰਗ ਹੋਣਗੇ ਨਵੇਂ ਸੀ ਐੱਮ ਡੀ
Advertisement
Punjab govt removes A K Sinha as Chairman-cum-MD of Punjab State Power Corporation Ltd ਪੰਜਾਬ ਸਰਕਾਰ ਨੇ ਅੱਜ ਸੀਨੀਅਰ ਆਈਏਐਸ ਅਧਿਕਾਰੀ ਏ.ਕੇ. ਸਿਨਹਾ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਅਤੇ ਪੰਜਾਬ ਸਟੇਟ ਪਾਵਰ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਡਾ. ਬਸੰਤ ਗਰਗ ਨੂੰ ਨਵਾਂ ਸੀ.ਐਮ.ਡੀ. ਨਿਯੁਕਤ ਕੀਤਾ ਹੈ। ਬਿਜਲੀ ਵਿਭਾਗ ਵਿੱਚ ਇਹ ਬਦਲਾਅ ਉਸ ਸਮੇਂ ਆਇਆ ਹੈ ਜਦੋਂ ਸੂਬਾ ਸਰਕਾਰ ਮਾਲੀਆ ਕਮਾਉਣ ਲਈ ਪੀ.ਐਸ.ਪੀ.ਸੀ.ਐਲ. ਦੀ ਮਾਲਕੀ ਵਾਲੀ ਜ਼ਮੀਨ ਨੂੰ ਖਾਲੀ ਕਰਨ ’ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ। ਦੂਜੇ ਪਾਸੇ ਸੂਬੇ ਦੀਆਂ ਬਿਜਲੀ ਮੁਲਾਜ਼ਮ ਯੂਨੀਅਨਾਂ ਇਸ ਕਦਮ ਦਾ ਵਿਰੋਧ ਕਰ ਰਹੀਆਂ ਹਨ।
Advertisement
Advertisement
