ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 76 ਵਕੀਲ ਸੀਨੀਅਰ ਵਜੋਂ ਨਾਮਜ਼ਦ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਘੱਟੋ ਘੱਟ ਪੰਜ ਮਹਿਲਾ ਵਕੀਲਾਂ ਸਮੇਤ 76 ਵਕੀਲਾਂ ਨੂੰ ਸੀਨੀਅਰ ਐਡਵੋਕੇਟੋ ਵਜੋਂ ਨਾਮਜ਼ਦ ਕੀਤਾ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜਾਂ ਵੱਲੋਂ ਲਿਆ ਗਿਆ ਇਹ ਫੈਸਲਾ, ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਡੀਆਂ ਨਾਮਜ਼ਦਗੀਆਂ ਵਿੱਚੋਂ ਇੱਕ ਹੈ।
ਹਾਈ ਕੋਰਟ ਆਫ਼ ਪੰਜਾਬ ਐਂਡ ਹਰਿਆਣਾ (ਸੀਨੀਅਰ ਐਡਵੋਕੇਟਸ ਦੀ ਨਾਮਜ਼ਦਗੀ) ਨਿਯਮਾਂ ਦੇ ਤਹਿਤ ਇਸ ਲਈ 210 ਵਕੀਲਾਂ ਨੇ ਅਰਜ਼ੀ ਦਿੱਤੀ ਸੀ। ਸ਼ੁਰੂ ਵਿੱਚ ਆਪਸੀ ਗੱਲਬਾਤ ਤੋਂ ਬਾਅਦ 64 ਉਮੀਦਵਾਰਾਂ ਨੂੰ ਨਾਮਜ਼ਦਗੀ ਲਈ ਮਨਜ਼ੂਰੀ ਦਿੱਤੀ ਗਈ ਸੀ, ਪਰ ਫੁੱਲ ਕੋਰਟ ਦੀ ਮੀਟਿੰਗ ਦੌਰਾਨ ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ 12 ਹੋਰ ਨਾਮ ਸ਼ਾਮਲ ਕੀਤੇ ਗਏ। ਤਾਜ਼ਾ ਨਾਮਜ਼ਦਗੀਆਂ ਨਾਲ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਸੀਨੀਅਰ ਵਕੀਲਾਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ।
2021 ਵਿੱਚ 19 ਵਕੀਲਾਂ ਨੂੰ ਇਹ ਦਰਜਾ ਦਿੱਤਾ ਗਿਆ ਸੀ।
ਐਡਵੋਕੇਟਸ ਐਕਟ 1961 ਦੇ ਪ੍ਰਬੰਧਾਂ ਦੇ ਤਹਿਤ ਦਿੱਤਾ ਗਿਆ ਇਹ ਦਰਜਾ ਉਨ੍ਹਾਂ ਲੋਕਾਂ ਨੂੰ ਇੱਕ ਵਿਸ਼ੇਸ਼ ਰੁਤਬਾ ਪ੍ਰਦਾਨ ਕਰਦਾ ਹੈ ਜੋ ਬੇਮਿਸਾਲ ਯੋਗਤਾ, ਪ੍ਰਤਿਸ਼ਠਾ ਅਤੇ ਇਮਾਨਦਾਰੀ ਵਾਲੇ ਵਕੀਲਾਂ ਲਈ ਰਾਖਵੇਂ ਇਸ ਸਨਮਾਨ ਦੇ ਹੱਕਦਾਰ ਪਾਏ ਗਏ ਹਨ।
ਨੋਟੀਫਿਕੇਸ਼ਨ ਦੀਆਂ ਸ਼ਰਤਾਂ ਅਨੁਸਾਰ ਨਵੇਂ ਨਾਮਜ਼ਦ ਕੀਤੇ ਗਏ ਹਰ ਸੀਨੀਅਰ ਵਕੀਲ ਨੂੰ ਹਰ ਸਾਲ 10 ਪ੍ਰੋ ਬੋਨੋ (ਮੁਫ਼ਤ) ਕਾਨੂੰਨੀ ਸਹਾਇਤਾ ਦੇ ਕੇਸ ਲੈਣੇ ਹੋਣਗੇ
ਸੀਨੀਅਰ ਵਜੋਂ ਨਾਮਜ਼ਦ ਹੋਣ ਵਾਲੇ ਵਕੀਲ
ਰਾਜ ਕੁਮਾਰ ਸ਼ਰਮਾ, ਆਸ਼ਿਤ ਮਲਿਕ, ਰੰਜਨ ਕੁਮਾਰ ਹਾਂਡਾ, ਰਵੀ ਸੋਢੀ, ਅਨਿਲ ਮਲਹੋਤਰਾ, ਨਰੇਸ਼ਇੰਦਰ ਸਿੰਘ ਬੋਪਾਰਾਏ, ਜਗਦੀਸ਼ ਮਨਚੰਦਾ, ਅਮਿਤ ਸੇਠੀ, ਅਜਨੀਸ਼ ਰਾਜ ਟੱਕਰ, ਸੁਦੀਪ ਮਹਾਜਨ, ਜਸਦੀਪ ਸਿੰਘ ਤੂਰ, ਸਰਤੇਜ ਸਿੰਘ ਨਰੂਲਾ, ਮਨੀਸ਼ ਜੈਨ, ਸੁਖਜਿੰਦਰ ਸਿੰਘ ਬਹਿਲ, ਸੁਕਾਂਤ ਗੁਪਤਾ, ਇੰਦਰ ਪਾਲ ਸਿੰਘ ਦੋਆਬੀਆ, ਵਿਕਾਸ ਸਿੰਘ, ਆਦਰਸ਼ ਕੁਮਾਰ ਜੈਨ, ਗੁਰਪ੍ਰੀਤ ਸਿੰਘ, ਕਮਲ ਸਹਿਗਲ, ਯੋਗੇਸ਼ ਪੁਤਨੀ, ਆਸ਼ੂ ਮੋਹਨ ਪੰਚੀ, ਸੰਜੀਵ ਗੁਪਤਾ, ਜਸਦੀਪ ਸਿੰਘ ਗਿੱਲ, ਦੀਪੇਂਦਰ ਸਿੰਘ, ਮਨਸੂਰ ਅਲੀ, ਸੁਨੀਲ ਕੁਮਾਰ ਸਿੰਘ ਪਨਵਾਰ, ਰਾਜ ਕੁਮਾਰ (ਆਰਕੇ ਅਰੋੜਾ), ਲੋਕੇਸ਼ ਸਿਨਹਲ, ਮਨਦੀਪ ਸਿੰਘ ਸਚਦੇਵ, ਅਰਵਿੰਦ ਮੌਦਗਿਲ, ਸਤਵੰਤ ਸਿੰਘ ਰੰਗੀ, ਅਸ਼ਵਨੀ ਕੁਮਾਰ ਤਲਵਾਰ, ਵਿਕਾਸ ਚਤਰਥ, ਪ੍ਰਦੀਪ ਸਿੰਘ (ਪੂਨੀਆ), ਹੇਮੰਤ ਬੱਸੀ, ਪਵਨ ਗਿਰਧਰ, ਗੌਤਮ ਦੱਤ, ਅਮਰਦੀਪ ਸਿੰਘ (ਏ ਡੀ ਐੱਸ ਸੁਖੀਜਾ), ਪ੍ਰੇਮਜੀਤ ਸਿੰਘ (ਹੁੰਦਲ), ਅਨੁਰਾਗ ਗੋਇਲ, ਸੰਤ ਪਾਲ ਸਿੰਘ ਸਿੱਧੂ, ਵਿਪਨ ਮਹਾਜਨ, ਗੁਰਬਿੰਦਰ ਸਿੰਘ ਢਿੱਲੋਂ (ਜੀ ਬੀ ਐੱਸ ਢਿੱਲੋਂ), ਸਰਜੂ ਪੁਰੀ, ਕਰਮਬੀਰ ਸਿੰਘ ਨਲਵਾ, ਅਮਨ ਬਾਹਰੀ, ਸਲਿਲ ਦੇਵ ਸਿੰਘ ਬਾਲੀ, ਸੁਨੀਸ਼ ਬਿੰਦਲਿਸ਼, ਪੰਕਜ, ਪਰਮਿੰਦਰ ਸਿੰਘ ਸ਼ੇਖੋਂ, ਨਵਦੀਪ ਸਿੰਘ, ਰਾਜੀਵ ਆਨੰਦ, ਸੰਦੀਪ ਗੋਇਲ, ਅੰਕੁਰ ਮਿੱਤਲ, ਰਵਿੰਦਰ ਸਿੰਘ ਰੰਧਾਵਾ, ਗੌਰਵ ਮੋਹੁੰਤਾ, ਜਸਦੇਵ ਸਿੰਘ ਮਹਿੰਦੀਰੱਤਾ, ਪ੍ਰਦੀਪ ਵਿਰਕ, ਕੁਨਾਲ ਡਾਵਰ, ਰਾਹੁਲ ਸ਼ਰਮਾ, ਧੀਰਜ ਜੈਨ, ਰਵਿੰਦਰ ਮਲਿਕ (ਰਵੀ), ਸਰਜੀਤ ਭਾਦੂ, ਸੁਨੀਲ ਕੁਮਾਰ ਨਹਿਰਾ, ਚੰਚਲ ਕੁਮਾਰ ਸਿੰਗਲਾ, ਮਨਿੰਦਰ ਸਿੰਘ, ਅਮਨ ਪਾਲ, ਕਸ਼ਿਤੀਜ ਸ਼ਰਮਾ, ਪ੍ਰੀਤ ਇੰਦਰ ਸਿੰਘ (ਆਹਲੂਵਾਲੀਆ) ਅਤੇ ਅਕਸ਼ੈ ਕੁਮਾਰ ਜਿੰਦਲ।
ਮਹਿਲਾ ਵਕੀਲ
ਪ੍ਰੋਮਿਲਾ ਨੈਣ, ਮੋਨਿਕਾ ਛਿੱਬਰ, ਪੂਜਾ ਸ਼ਰਮਾ (ਪੂਜਾ ਚੋਪੜਾ), ਦਿਵਿਆ ਸ਼ਰਮਾ ਅਤੇ ਪੁਨੀਤ ਕੌਰ ਸੇਖੋਂ।