ਪੁਆਧੀ ਪੰਜਾਬੀ ਸੱਥ ਵੱਲੋਂ ਸਾਲਾਨਾ ਸਨਮਾਨਾਂ ਦਾ ਐਲਾਨ
ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਛੇ ਸ਼ਖ਼ਸੀਅਤਾਂ ਦਾ ਕੀਤਾ ਜਾਵੇਗਾ ਸਨਮਾਨ
Advertisement
ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ 22ਵੇਂ ਸਲਾਨਾ ਸਨਮਾਨਾਂ ਦਾ ਐਲਾਨ ਕਰ ਦਿੱਤਾ ਹੈ। ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਤੇ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਰਸਕਾਰ ਸੱਥ ਦੇ 30 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 38 ਬੀ, ਸ਼ਾਹਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਸਾਲਾਨਾ ਸਨਮਾਨ ਸਮਾਗਮ ਮੌਕੇ 30 ਨਵੰਬਰ ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰ, ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ, ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਕਾਹਨ ਸਿੰਘ ਪੰਨੂ, ਸੇਵਾਮੁਕਤ ਆਈਏਐੱਸ ਨੂੰ, ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ, ਵਰਿੰਦਰ ਸਿੰਘ ਵਾਲੀਆ ਨੂੰ, ਭਗਤ ਆਸਾ ਰਾਮ ਪੁਰਸਕਾਰ ਬਾਬਾ ਪ੍ਰਤਾਪ ਸਿੰਘ ਬੈਦਵਾਣ ਦੀ ਯਾਦ ’ਚ ਢਾਡੀ ਬਲਦੇਵ ਸਿੰਘ ਦਰਦੀ ਜਥੇ ਨੂੰ, ਸਰਦਾਰਨੀ ਰਵਿੰਦਰ ਕੌਰ ਪੁਰਸਕਾਰ, ਬੀਬਾ ਸਿਮਰਨ ਸਬ ਇੰਸਪੈਕਟਰ ਪੰਜਾਬ ਪੁਲੀਸ, ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ ਸੰਗੀਤ-ਮਾਸਟਰ ਗੁਰਮੀਤ ਸਿੰਘ ਖ਼ਾਲਸਾ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਸਤਕ ਪੁਰਸਕਾਰ ਮਨਜੀਤ ਕੌਰ ਅੰਬਾਲਵੀ ਦੇ ਬਾਲ-ਨਾਟਕ ਸੰਗ੍ਰਹਿ ‘ਮਿੱਟੀ ਬੋਲ ਪਈ’ ਨੂੰ ਦਿੱਤਾ ਜਾਵੇਗਾ।\\\
Advertisement
Advertisement