ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀਯੂ ਵਿਦਿਆਰਥੀ ਕੌਂਸਲ ਚੋਣਾਂ: ਸੋਪੂ ਤੇ ਏਬੀਵੀਪੀ ਨੇ ਪ੍ਰਧਾਨਗੀ ਲਈ ਉਮੀਦਵਾਰ ਐਲਾਨੇ

ਸੋਪੂ ਨੇ ਫੈਸ਼ਨ ਡਿਪਾਰਟਮੈਂਟ ਦੀ ਅਰਦਾਸ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ
ਸੋਪੂ ਦੀ ਪ੍ਰਧਾਨਗੀ ਉਮੀਦਵਾਰ ਅਰਦਾਸ ਕੌਰ ਲਈ ਪ੍ਰਚਾਰ ਕਰਦੇ ਹੋਏ ਸਮਰਥਕ। -ਫੋਟੋ: ਵਿੱਕੀ ਘਾਰੂ
Advertisement

ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਟੂਡੈਂਟਸ ਆਰਗਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਵੱਲੋਂ ਅੱਜ ਫੈਸ਼ਨ ਡਿਪਾਰਟਮੈਂਟ ਦੀ ਵਿਦਿਆਰਥਣ ਅਰਦਾਸ ਕੌਰ ਨੂੰ ਪ੍ਰਧਾਨਗੀ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਫੈਸ਼ਨ ਡਿਪਾਰਟਮੈਂਟ ਵਿਖੇ ਪ੍ਰਧਾਨਗੀ ਉਮੀਦਵਾਰ ਐਲਾਨਣ ਉਪਰੰਤ ਅਰਦਾਸ ਕੌਰ ਨੂੰ ਸਟੂਡੈਂਟਸ ਸੈਂਟਰ ਵਿਖੇ ਘੁਮਾ ਕੇ ਪੂਰੇ ਜ਼ੋਰ-ਸ਼ੋਰ ਅਤੇ ਉਤਸ਼ਾਹ ਨਾਲ ਚੋਣ ਪ੍ਰਚਾਰ ਕੀਤਾ ਗਿਆ। ਸੋਪੂ ਦੇ ਪ੍ਰਧਾਨ ਬਲਰਾਜ ਸਿੰਘ ਅਤੇ ਜਨਰਲ ਸੈਕਟਰੀ ਕਰਨਵੀਰ ਸਿੰਘ ਕ੍ਰਾਂਤੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂਂ ਦੀ ਜਥੇਬੰਦੀ ਦਾ ਮਿਸ਼ਨ ਹਮੇਸ਼ਾ ਆਮ ਘਰਾਂ ਦੇ ਵਿਦਿਆਰਥੀਆਂ ਨੂੰ ਅੱਗੇ ਲਿਆਉਣਾ, ਯੂਨੀਵਰਸਿਟੀ ਵਿੱਚ ਲੀਡਰਸ਼ਿਪ ਪੈਦਾ ਕਰਨੀ ਅਤੇ ਇੱਕ ਅਜਿਹਾ ਮਾਹੌਲ ਬਣਾਉਣਾ ਰਿਹਾ ਹੈ ਜਿੱਥੇ ਪੜ੍ਹੇ-ਲਿਖੇ ਤੇ ਜ਼ਿੰਮੇਵਾਰ ਨੇਤਾ ਸਮਾਜ ਲਈ ਉੱਭਰ ਸਕਣ।

ਉਨ੍ਹਾਂਂ ਦੱਸਿਆ ਕਿ ਇਸ ਸਾਰੀ ਚੋਣ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਸੋਪੂ ਦੇ ਪੁਰਾਣੇ ਆਗੂ ਅਵਤਾਰ ਸਿੰਘ ਨੂੰ ਦਿੱਤੀ ਗਈ। ਅਵਤਾਰ ਸਿੰਘ ਨੇ ਵਾਅਦਾ ਕੀਤਾ ਕਿ ਉਹ ਚੋਣ ਇੰਚਾਰਜ ਹੋਣ ਦੇ ਨਾਤੇ ਉਸ ਦਾ ਮਕਸਦ ਹੋਵੇਗਾ ਕਿ ਸੋਪੂ ਪਾਰਟੀ ਲੰਬੇ ਸਮੇਂ ਬਾਅਦ ਆਪਣੀ ਪ੍ਰਧਾਨ ਦੀ ਸੀਟ ਜਿੱਤੇ ਅਤੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਵੇ। ਉਹਨਾਂ ਨੇ ਯਕੀਨ ਦਿਵਾਇਆ ਕਿ ਇਹ ਚੋਣ ਸੋਪੂ ਜਿੱਤੇਗੀ ਅਤੇ ਉਹ ਅਜਿਹੇ ਕੰਮ ਕਰਕੇ ਦਿਖਾਉਣਗੇ ਜਿਹੜੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇੱਕ ਮਿਸਾਲ ਵਜੋਂ ਯਾਦ ਰੱਖੇ ਜਾਣਗੇ।

Advertisement

ਇਸ ਮੌਕੇ ਉਮੀਦਵਾਰ ਅਰਦਾਸ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉਣਾ ਉਸਦਾ ਸੁਪਨਾ ਸੀ। ਉਸ ਨੇ ਵਾਅਦਾ ਕੀਤਾ ਕਿ ਜੇਕਰ ਵਿਦਿਆਰਥੀ ਉਸਨੂੰ ਜਿਤਾਉਂਦੇ ਹਨ ਤਾਂ ਉਹ ਪੰਜਾਬ ਯੂਨੀਵਰਸਿਟੀ ਦੀ ਤਰੱਕੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਦਿਨ ਰਾਤ ਮਿਹਨਤ ਕਰੇਗੀ।

 

ਏਬੀਵੀਪੀ ਨੇ ਗੌਰਵਵੀਰ ਸੋਹਲ ’ਤੇ ਦਾਅ ਖੇਡਿਆ

ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੇ ਅੱਜ ਗੌਰਵਵੀਰ ਸੋਹਲ ਨੂੰ ਪ੍ਰਧਾਨ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਏਬੀਵੀਪੀ ਦੇ ਰਾਸ਼ਟਰੀ ਸਕੱਤਰ ਰਾਹੁਲ ਰਾਣਾ ਵੱਲੋਂ ਸੀਨੀਅਰ ਅਹੁਦੇਦਾਰਾਂ ਅਤੇ ਵਿਦਿਆਰਥੀ ਕਾਰਕੁਨਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ’ਤੇ ਰਾਸ਼ਟਰੀ ਸਕੱਤਰ ਆਦਿੱਤਿਆ ਤਕਿਆਰ, ਉੱਤਰ ਖੇਤਰੀ ਸੰਗਠਨ ਮੰਤਰੀ ਗੌਰਵ ਅੱਤਰੀ, ਸੂਬਾ ਸਕੱਤਰ ਮਨਮੀਤ ਸੋਹਲ ਅਤੇ ਸੂਬਾ ਸੰਗਠਨ ਮੰਤਰੀ ਸਮਸ਼ੇਰ ਸਿੰਘ ਵੀ ਹਾਜ਼ਰ ਸਨ। ਲਾਅ ਵਿਭਾਗ ਵਿੱਚ ਰਿਸਰਚ ਸਕਾਲਰ ਗੌਰਵ ਵੀਰ ਸੋਹਲ ਨੇ ਕਿਹਾ ਕਿ ਉਸ ਦੀ ਪਹਿਲੀ ਤਰਜੀਹ ਅਕਾਦਮਿਕ ਤੌਰ ’ਤੇ ਸਮਰੱਥ ਅਤੇ ਪ੍ਰਗਤੀਸ਼ੀਲ ਪੰਜਾਬ ਯੂਨੀਵਰਸਿਟੀ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਦੇ ਏਜੰਡੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਰੁਜ਼ਗਾਰ ਮੇਲੇ ਕਰਵਾਉਣਾ ਸ਼ਾਮਲ ਹੈ, ਜਿਸ ਅਧੀਨ ਵਿਦਿਆਰਥੀਆਂ ਨੂੰ ਵਾਕ-ਇਨ ਇੰਟਰਵਿਊ ਅਤੇ ਤੁਰੰਤ ਪਲੇਸਮੈਂਟ ਦੇ ਮੌਕੇ ਮਿਲਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਵਿਭਾਗੀ ਪ੍ਰਤੀਨਿਧੀ ਚੋਣਾਂ ਵਿੱਚ ਮਹਿਲਾਵਾਂ ਲਈ ਰਿਜ਼ਰਵੇਸ਼ਨ ਦੀ ਮੰਗ ਵੀ ਰੱਖੀ ਤਾਂ ਜੋ ਵਿਦਿਆਰਥੀ ਰਾਜਨੀਤੀ ਅਤੇ ਅਗਵਾਈ ਵਿੱਚ ਮਹਿਲਾਵਾਂ ਦੀ ਸਮਾਨ ਅਤੇ ਮਜ਼ਬੂਤ ਭਾਗੀਦਾਰੀ ਯਕੀਨੀ ਹੋ ਸਕੇ। ਸੂਬਾ ਸਕੱਤਰ ਮਨਮੀਤ ਸੋਹਲ, ਉੱਤਰ ਖੇਤਰੀ ਸੰਗਠਨ ਮੰਤਰੀ ਗੌਰਵ ਅਤਰੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ 3 ਸਤੰਬਰ ਨੂੰ ਵੋਟਿੰਗ ਲਈ ਆਪੋ-ਆਪਣੇ ਵਿਭਾਗਾਂ ਵਿੱਚ ਜ਼ਰੂਰ ਪਹੁੰਚਣ ਅਤੇ ਏਬੀਵੀਪੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ।

Advertisement
Show comments