ਪੀਯੂ: ਸੜਕਾਂ ਤੇ ਪਾਰਕਿੰਗ ਦੀ ਮੁਰੰਮਤ ਲਈ ‘ਸੱਥ’ ਨੇ ਮੰਗ ਪੱਤਰ ਸੌਂਪਿਆ
ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਰੀ ਇੰਜਨੀਅਰ (ਮੈਂਟੀਨੈਂਸ) ਨੂੰ ਇੱਕ ਮੰਗ ਪੰਤਰ ਸੌਂਪਿਆ, ਜਿਸ ਵਿੱਚ ਯੂਨੀਵਰਸਿਟੀ ਕੈਂਪਸ ਦੇ ਅੰਦਰੂਨੀ ਰਸਤੇ ਅਤੇ ਪਾਰਕਿੰਗ ਦੀ ਤੁਰੰਤ ਮੁਰੰਮਤ ਅਤੇ ਸੰਭਾਲ ਕਰਨ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀ ਆਗੂਆਂ ਨੇ ਦੱਸਿਆ...
Advertisement
ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਰੀ ਇੰਜਨੀਅਰ (ਮੈਂਟੀਨੈਂਸ) ਨੂੰ ਇੱਕ ਮੰਗ ਪੰਤਰ ਸੌਂਪਿਆ, ਜਿਸ ਵਿੱਚ ਯੂਨੀਵਰਸਿਟੀ ਕੈਂਪਸ ਦੇ ਅੰਦਰੂਨੀ ਰਸਤੇ ਅਤੇ ਪਾਰਕਿੰਗ ਦੀ ਤੁਰੰਤ ਮੁਰੰਮਤ ਅਤੇ ਸੰਭਾਲ ਕਰਨ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਮੰਗ ਪੱਤਰ ਵਿੱਚ ‘ਸੱਥ’ ਵੱਲੋਂ ਖ਼ਾਸ ਤੌਰ ’ਤੇ ਕੈਮੀਕਲ ਵਿਭਾਗ ਦੇ ਪਿੱਛੇ ਵਾਲੇ ਰਸਤੇ, ਲਾਇਬ੍ਰੇਰੀ ਪਾਰਕਿੰਗ, ਯੂਆਈਐੱਫਟੀ ਪਾਰਕਿੰਗ ਅਤੇ ਮਾਸ ਕਮਿਊਨਿਕੇਸ਼ਨ ਵਿਭਾਗ ਵੱਲ ਜਾਣ ਵਾਲੇ ਰਸਤੇ ਦੀ ਖ਼ਰਾਬ ਹਾਲਤ ਉੱਪਰ ਚਾਨਣਾ ਪਾਇਆ ਗਿਆ ਹੈ। ਖਸਤਾ ਹਾਲਤ ਸੜਕਾਂ ਰੋਜ਼ਾਨਾ ਆਉਣ-ਜਾਣ ਵਾਲੇ ਵਿਦਿਆਰਥੀਆਂ, ਸਾਈਕਲ ਸਵਾਰਾਂ ਅਤੇ ਵਾਹਨ ਚਲਾਉਣ ਵਾਲਿਆਂ ਲਈ ਅਸੁਵਿਧਾਵਾਂ ਪੈਦਾ ਕਰ ਰਹੀਆਂ ਹਨ। ਵਿਦਿਆਰਥੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਕੰਮਕਾਜ ਲਈ ਸੁਚਾਰੂ ਅੰਦਰੂਨੀ ਕੁਨੈਕਟੀਵਿਟੀ ਬਹੁਤ ਜ਼ਰੂਰੀ ਹੈ।
Advertisement
Advertisement