PU ELECTION: ABVP ਨੇ ਰਚਿਆ ਇਤਿਹਾਸ: ਗੌਰਵ ਵੀਰ ਸੋਹਲ ਬਣੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ
ਭਾਜਪਾ ਦੀ ਵਿਦਿਆਰਥੀ ਸ਼ਾਖਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ 48 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ।
ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ (UILS)ਦੇ ਖੋਜਾਰਥੀ ਗੌਰਵ ਵੀਰ ਸੋਹਲ ਨੇ 3,147 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਨਜ਼ਦੀਕੀ ਪ੍ਰਤੀਯੋਗੀ ਸੁਮਿਤ ਸ਼ਰਮਾ ਨੂੰ 514 ਵੋਟਾਂ ਦੇ ਫਰਕ ਨਾਲ ਹਰਾਇਆ।
ਨਤੀਜੇ:
-ਗੌਰਵ ਵੀਰ ਸੋਹਲ (ਏਬੀਵੀਪੀ): 3,147 ਵੋਟਾਂ
-ਸੁਮਿਤ ਸ਼ਰਮਾ (ਸਟੂਡੈਂਟਸ ਫਰੰਟ ਅਤੇ ਅਲਾਇੰਸ): 2,631 ਵੋਟਾਂ
ਸੋਹਲ, ਜਿਨ੍ਹਾਂ ਨੇ INSO ਅਤੇ HRSC ਨਾਲ ਗਠਜੋੜ ਨਾਲ ਚੋਣ ਲੜੀ ਉਨ੍ਹਾਂ ਨੇ ਵੋਟਾਂ ਦੀ ਗਿਣਤੀ ਦੌਰਾਨ ਬੜਤ ਬਣਾਈ ਰੱਖੀ। ਹਾਲਾਂਕਿ ਗਠਜੋੜ ਨੇ ਸਭ ਤੋਂ ਉੱਚ ਅਹੁਦਾ ਹਾਸਲ ਕਰ ਲਿਆ ਪਰ ਇਹ ਉਪ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ ਹੋਰ ਅਹੁਦਿਆਂ ਵਿੱਚ ਪਿੱਛੇ ਰਹਿ ਗਿਆ।
ਸੋਹਲ ਨੇ ਚੋਣ ਜਿੱਤਣ ਤੋਂ ਬਾਅਦ ਕਿਹਾ, “ਮੈਂ ਖੁਸ਼ ਹਾਂ ਕਿ ਮੇਰੀ ਟੀਮ ਦੀ ਮਿਹਨਤ ਰੰਗ ਲਿਆਈ। ABVP ਦੀ ਯੂਨੀਵਰਸਿਟੀ ਅਧਿਕਾਰੀਆਂ ਨਾਲ ਨੇੜਤਾ ’ਤੇ ਕਈ ਸਵਾਲ ਉੱਠੇ ਸਨ ਪਰ ਮੈਂ ਸਪੱਸ਼ਟ ਅਤੇ ਉੱਚੀ ਆਵਾਜ਼ ਵਿੱਚ ਐਲਾਨ ਕਰਦਾ ਹਾਂ ਕਿ ਅਸੀਂ ਵਿਦਿਆਰਥੀਆਂ ਦੇ ਅਧਿਕਾਰਾਂ ਲਈ ਲੜਾਂਗੇ ਭਾਵੇਂ ਸਾਨੂੰ ਕਿਸੇ ਨਾਲ ਵੀ ਜੋੜਿਆ ਜਾਵੇ।”
ਪਿਛਲੇ ਸਾਲ ਜਦੋਂ ABVP ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਨੇ ਤੀਜਾ ਸਥਾਨ ਹਾਸਲ ਕੀਤਾ ਸੀ। ਭਾਜਪਾ ਦੇ ਸਮਰਥਨ ਵਾਲੇ ਵਿਦਿਆਰਥੀ ਸਮੂਹ ਨੇ 12 ਸਾਲਾਂ ਬਾਅਦ ਗਠਜੋੜ ਤੋਂ ਬਿਨਾਂ ਸੰਯੁਕਤ ਸਕੱਤਰ ਦਾ ਅਹੁਦਾ ਜਿੱਤ ਕੇ ਕੌਂਸਲ ਵਿੱਚ ਪ੍ਰਵੇਸ਼ ਕੀਤਾ ਸੀ।
ਇਸ ਤੋਂ ਪਹਿਲਾਂ 2013 ਵਿੱਚ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU) ਅਤੇ ਇੰਡੀਅਨ ਨੈਸ਼ਨਲ ਸਟੂਡੈਂਟ ਆਰਗੇਨਾਈਜ਼ੇਸ਼ਨ (INSO) ਨਾਲ ਗਠਜੋੜ ਵਿੱਚ ਉਪ-ਪ੍ਰਧਾਨ ਦਾ ਅਹੁਦਾ ਜਿੱਤਿਆ ਸੀ। 2010 ਵਿੱਚ ABVP ਨੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (SOPU) ਨਾਲ ਗਠਜੋੜ ਵਿੱਚ ਸਕੱਤਰ ਦਾ ਅਹੁਦਾ ਜਿੱਤਿਆ ਸੀ।