ਪੀਯੂ: ਫਿਜ਼ਿਕਸ ’ਚ ਨਵੇਂ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ ਲਈ ਅਰਜ਼ੀਆਂ ਮੰਗੀਆਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਫਿਜ਼ਿਕਸ ਵਿਭਾਗ ਵਿੱਚ ਦੋ ਨਵੇਂ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ ਹਨ ਜਿਨ੍ਹਾਂ ਦੀ ਆਖਰੀ ਤਰੀਕ 14 ਅਗਸਤ, 2025 ਨਿਸ਼ਚਿਤ ਕੀਤੀ ਗਈ ਹੈ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਯੋਜਨਾ ਰਾਵਤ ਨੇ ਦੱਸਿਆ ਕਿ ਫਿਜ਼ਿਕਸ...
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਫਿਜ਼ਿਕਸ ਵਿਭਾਗ ਵਿੱਚ ਦੋ ਨਵੇਂ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ ਹਨ ਜਿਨ੍ਹਾਂ ਦੀ ਆਖਰੀ ਤਰੀਕ 14 ਅਗਸਤ, 2025 ਨਿਸ਼ਚਿਤ ਕੀਤੀ ਗਈ ਹੈ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਯੋਜਨਾ ਰਾਵਤ ਨੇ ਦੱਸਿਆ ਕਿ ਫਿਜ਼ਿਕਸ ਵਿਭਾਗ ਵਿੱਚ ‘ਪੀਜੀ ਡਿਪਲੋਮਾ-ਇਨ-ਐਕਸਲੇਟਰ ਐਂਡ ਡਿਟੈਕਟਰ ਫਿਜ਼ਿਕਸ’ ਅਤੇ ‘ਪੀਜੀ ਡਿਪਲੋਮਾ-ਇਨ-ਔਪਟੋਇਲੈਕਟਰੋਨਿਕਸ ਡਿਵਾਈਸ ਫੈਬਰੀਕੇਸ਼ਨ’ ਲਈ ਦੋ ਨਵੇਂ ਇੱਕ ਸਾਲ ਦੇ ਡਿਪਲੋਮਾ ਕੋਰਸ ਸ਼ੁਰੂ ਕੀਤੇ ਹਨ। ਇਨ੍ਹਾਂ ਕੋਰਸਾਂ ਲਈ 27 ਸੀਟਾਂ ਹਨ ਜਿਨ੍ਹਾਂ ਵਿੱਚ 2 ਸੀਟਾਂ ਐੱਨਆਰਆਈਜ਼ ਅਤੇ ਪੰਜ ਵਿਦੇਸ਼ੀ ਨਾਗਰਿਕਾਂ ਲਈ ਹਨ। ਇਨ੍ਹਾਂ ਕੋਰਸਾਂ ਲਈ ਜਾਂ ਤਾਂ ਦੋ ਸਾਲਾ ਐੱਮਐੱਸਸੀ ਫਿਜ਼ਿਕਸ ਜਾਂ ਚਾਰ ਸਾਲਾ ਬੀਐੱਸਸੀ ਫਿਜ਼ਿਕਸ ਅਤੇ ਜਾਂ ਬੀਈ/ਬੀਟੈੱਕ ਵਾਲੇ ਵਿਦਿਆਰਥੀ ਯੋਗ ਹੋਣਗੇ। ਕੋਰਸ ਲਈ ਅਰਜ਼ੀ ਫਾਰਮ ਫਿਜ਼ਿਕਸ ਵਿਭਾਗ ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ ’ਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਾਂ ਫਿਰ ਸਾਰੇ ਲੋੜੀਂਦੇ ਦਸਤਾਵੇਜ਼ ਨੱਥੀ ਕਰਕੇ ਈ-ਮੇਲ ਰਾਹੀਂ ਭੇਜ ਸਕਦਾ ਹੈ।
Advertisement
Advertisement