ਪੀਟੀਆਈ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਪੱਕਾ ਧਰਨਾ ਸ਼ੁਰੂ
ਧਰਨਾਕਾਰੀਆਂ ਨੇ ਦੱਸਿਆ ਕਿ 23/07/2025 ਨੂੰ ਪੋਰਟਲ ਆਨਲਾਈਨ ਕੀਤਾ ਗਿਆ ਸੀ। ਇਸ ਭਰਤੀ ਵਿੱਚ ਬਹੁਤ ਸਾਰੇ ਉਮੀਦਵਾਰਾਂ ਨੇ ਫਾਰਮ ਭਰ ਲਏ ਸਨ। ਇਸ ਦੀ ਫੀਸ ਪ੍ਰਤੀ ਉਮੀਦਵਾਰ 2000 ਰੁਪਏ ਸੀ ਪਰ ਇਕਦਮ ਪੋਰਟਲ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 11/07/2025 ਨੂੰ ਨੋਟੀਫਿਕੇਸ਼ਨ ਭਰਤੀ ਬੋਰਡ ਵੱਲੋਂ ਵਾਪਸ ਲੈ ਲਿਆ ਗਿਆ। ਯੂਨੀਅਨ ਵੱਲੋਂ ਜਦੋਂ ਸਿੱਖਿਆ ਵਿਭਾਗ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਇਸ ਭਰਤੀ ਦੇ ਉੱਪਰ ਕੇਸ ਹੋ ਗਿਆ ਹੈ ਤੇ ਅਦਾਲਤ ਵੱਲੋਂ ਇਹ ਨੋਟੀਫਿਕੇਸ਼ਨ ਵਾਪਸ ਲੈਣ ਲਈ ਕਿਹਾ ਗਿਆ ਅਤੇ ਇੱਕ ਅਸੀਂ ਤਿੰਨ ਮੈਂਬਰੀ ਕਮੇਟੀ ਗਠਨ ਕਰ ਦਿੱਤੀ ਹੈ, ਜੋ ਇਹ ਰੂਲਾਂ ਨੂੰ ਰਿਵਿਊ ਕਰੇਗੀ। ਯੂਨੀਅਨ ਆਗੂਆਂ ਨੇ ਕਿਹਾ ਜੱਜਮੈਂਟ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਇਹ ਭਰਤੀ ਰੋਲਣਾ ਚਾਹੁੰਦੇ ਹਨ।
ਇਸ ਸਬੰਧ ਵਿੱਚ ਪੀਟੀਆਈ ਯੂਨੀਅਨ ਨੇ ਰੋਸ ਪ੍ਰਦਰਸ਼ਨ ਵਜੋਂ ਸਿੱਖਿਆ ਵਿਭਾਗ ਦੀ ਛੇਵੀਂ ਮੰਜ਼ਿਲ ’ਤੇ ਪੱਕਾ ਧਰਨਾ ਲਗਾ ਕੇ ਬੈਠ ਗਈ ਹੈ। ਪੀਟੀਆਈ ਯੂਨੀਅਨ ਦੇ ਕੁਝ ਆਗੂਆਂ ਨੂੰ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਰਤੀ ਦਾ ਪੋਰਟਲ ਆਨਲਾਈਨ ਕਰ ਕੇ ਨਹੀਂ ਚਲਾਇਆ ਜਾਂਦਾ, ਉਦੋਂ ਤੱਕ ਪੱਕਾ ਧਰਨਾ ਲਗਾ ਕੇ ਸਿੱਖਿਆ ਵਿਭਾਗ ਮੁਹਾਲੀ ਛੇਵੀਂ ਮੰਜ਼ਿਲ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।