ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੀ ਚੋਣ
ਜਸਵਿੰਦਰ ਸਿੰਘ ਏ ਆਰ ਨੂੰ ਸਬ-ਡਿਵੀਜ਼ਨਲ ਪ੍ਰਧਾਨ ਚੁਣਿਆ
Advertisement
ਪੰਜਾਬ ਰਾਜ ਬਿਜਲੀ ਬੋਰਡ ਐਂਪਲਾਈਜ਼ ਫੈਡਰੇਸ਼ਨ ਏਟਕ ਦੀ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਜਸਵਿੰਦਰ ਸਿੰਘ ਏ ਆਰ ਨੂੰ ਸਬ ਡਵੀਜ਼ਨਲ ਪ੍ਰਧਾਨ ਚੁਣਿਆ ਗਿਆ। ਸਬ-ਡਿਵੀਜ਼ਨਲ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੀ ਚੋਣ ਹਰਜਿੰਦਰ ਸਿੰਘ ਅਕਬਰਪੁਰ ਸਰਕਲ ਪ੍ਰਧਾਨ, ਰਜਿੰਦਰ ਸਿੰਘ ਡਵੀਜ਼ਨ ਪ੍ਰਧਾਨ, ਕਮਲਜੀਤ ਸਿੰਘ ਡਵੀਜ਼ਨ ਸਕੱਤਰ ਅਤੇ ਹਰਮਿੰਦਰ ਸਿੰਘ ਜੇਈ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਕੀਤੀ ਗਈ। ਫੈਡਰੇਸ਼ਨ ਆਗੂਆਂ ਨੇ ਹਾਜ਼ਰ ਮੁਲਾਜ਼ਮਾਂ ਨਾਲ ਪੁਰਾਣੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਬੀਤੇ ਸਮੇਂ ਦੌਰਾਨ ਕੀਤੇ ਗਏ ਸੰਘਰਸ਼ ਤੇ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਸੰਘਰਸ਼ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਬ-ਡਿਵੀਜ਼ਨਲ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੂੰ ਪ੍ਰਧਾਨ, ਅਵਤਾਰ ਸਿੰਘ ਖਾਲਸਾ ਨੂੰ ਸਕੱਤਰ, ਬਲਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਅਤੇ ਮਹੇਸ਼ਵਰ ਉਪਧਿਆਏ ਨੂੰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਨੂੰ ਮੀਤ ਸਕੱਤਰ, ਚੰਦਰਸ਼ੇਖਰ ਨੂੰ ਖ਼ਜ਼ਾਨਚੀ, ਜਗਤਾਰ ਸਿੰਘ ਨੂੰ ਸਲਾਹਕਾਰ, ਬਲਵਿੰਦਰ ਕੌਰ ਨੂੰ ਆਡੀਟਰ ਅਤੇ ਬਹਾਦਰ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ।
Advertisement
Advertisement
