ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੈਰੀਅਰ ’ਤੇ ਪੰਜਾਬ ਦੇ ਵਾਹਨਾਂ ਤੋਂ ਪੈਸੇ ਵਸੂਲਣ ਕਾਰਨ ਰੋਸ

ਨੰਗਲ ਕੌਂਸਲ ਵੱਲੋਂ ਵੀ ਪੰਜਾਬ ਦੀ ਸਰਹੱਦ ’ਤੇ ਟੌਲ ਬੈਰੀਅਰ ਲਗਾਉਣ ਦੀ ਤਿਆਰੀ
Advertisement

ਬਲਵਿੰਦਰ ਰੈਤ

ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੀ ਐਂਟਰੀ ਨੂੰ ਲੈ ਕੇ ਸਰਹੱਦ ’ਤੇ ਪੈਂਦੇ ਟੌਲ ਬੈਰੀਅਰ ਮਹਿਤਪੁਰ, ਸੰਤੋਖਗੜ੍ਹ ਤੇ ਬਾਥੜੀ ’ਤੇ ਵਾਹਨਾਂ ਦੀ ਹੁੰਦੀ ਲੁੱਟ ਨੂੰ ਲੈ ਕੇ ਇਹ ਬੈਰੀਅਰ ਕਾਫੀ ਵਿਵਾਦਾਂ ’ਚ ਹਨ। ਬੈਰੀਅਰ ਠੇਕੇਦਾਰ ਵੱਲੋਂ ਹਿਮਾਚਲ ਪ੍ਰਦੇਸ਼ ਨਾਲ ਲਗਦੇ ਪੰਜਾਬ ਵਿੱਚ ਪੈਂਦੇ ਪਿੰਡਾਂ ਦੇ ਵਸਨੀਕਾਂ ਨੂੰ ਹਿਮਾਚਲ ਵਿੱਚ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾਣ ਲਈ ਵਾਹਨ ਲੰਘਾਉਣ ਦੇ ਪੈਸੇ ਵਸੂਲੇ ਜਾ ਰਹੇ ਹਨ। ਦੱਸਣਯੋਗ ਹੈ ਕਿ ਉਕਤ ਟੌਲ ਬੈਰੀਅਰ ’ਤੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਦੇ ਕਾਰ ਦੇ 70, ਇਨੋਵਾ ਦੇ 110, ਪਿੱਕਅੱਪ ਤੇ ਛੋਟਾ ਹਾਥੀ 130, ਟੈਂਪੂ-ਕੈਂਟਰ ਦੇ 170, ਬੱਸ ਦੇ 180, ਟਰੱਕ ਦੇ 320, ਟਿੱਪਰ ਦੇ 570 ਅਤੇ 18 ਟਾਇਰੀ ਗੱਡੀ ਦੇ 720 ਰੁਪਏ ਲਏ ਜਾਂਦੇ ਹਨ। ਸਰਹੱਦ ’ਤੇ ਹੋ ਰਹੀ ਅੰਨ੍ਹੀ ਲੁੱਟ ਤੋਂ ਲਾਗਲੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ, ਉਨ੍ਹਾਂ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਬੈਰੀਅਰ ਤੋਂ ਟੌਲ ਟੈਕਸ ਵਿਚ ਛੋਟ ਦੇਣ ਦੀ ਮੰਗ ਕੀਤੀ ਹੈ। ਜਦੋਂ ਟੋਲ ਬੈਰੀਅਰ ਠੇਕੇਦਾਰ ਸੰਜੀਵ ਰਾਣਾ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਫੋਨ ਰਿਸੀਵ ਨਹੀਂ ਕੀਤਾ। ਨੰਗਲ ਨਜ਼ਦੀਕ ਪੈਂਦੇ ਮਹਿਤਪੁਰ ਟੌਲ ਬੈਰੀਅਰ ’ਤੇ ਪੰਜਾਬ ਦੇ ਨੰਗਲ ਏਰੀਏ ਦੇ ਵਾਹਨਾਂ ਦੀ ਹੋ ਰਹੀ ਲੁੱਟ ਨੂੰ ਦੇਖਦਿਆਂ ਨਗਰ ਕੌਂਸਲ ਨੰਗਲ ਨੇ ਹਿਮਾਚਲ ਨੰਬਰ ਵਾਲੇ ਵਾਹਨਾਂ ’ਤੇ ਟੌਲ ਟੈਕਸ ਲਗਾਉਣ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਹੈ।

Advertisement

 

ਸਮੱਸਿਆ ਤੋਂ ਜਾਣੂ: ਪ੍ਰਧਾਨ

ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਅਤੇ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਉਹ ਸਥਾਨਕ ਲੋਕਾਂ ਦੀ ਸਮੱਸਿਆ ਤੋਂ ਜਾਣੂ ਹਨ ਤੇ ਹੁਣ ਮਹਿਤਪੁਰ ਨਜ਼ਦੀਕ ਬੈਰੀਅਰ ਲਗਾਉਣ ਲਈ ਥਾਂ ਦੇਖ ਰਹੇ ਹਨ ਤੇ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ਨੂੰ ਪੰਜਾਬ ਵਿੱਚੋ ਬਿਨਾਂ ਟੌਲ ਟੈਕਸ ਦਿੱਤਿਆਂ ਨਹੀਂ ਲੰਘਣ ਦਿੱਤਾ ਜਾਵੇਗਾ।

Advertisement