ਮੁਹਾਲੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਧਰਨਾ
ਜ਼ਿਲ੍ਹੇ ਦੇ ਪਿੰਡ ਭਗਤ ਪੁਰਾ ਵਿਚ ਸਥਿਤ ਮੁਹਾਲੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਕਲਾਸਾਂ ਦਾ ਅਣਮਿਥੇ ਸਮੇਂ ਲਈ ਬਾਈਕਾਟ ਕਰਕੇ ਧਰਨਾ ਕਾਲਜ ’ਚ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਰਾਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ...
Advertisement
ਜ਼ਿਲ੍ਹੇ ਦੇ ਪਿੰਡ ਭਗਤ ਪੁਰਾ ਵਿਚ ਸਥਿਤ ਮੁਹਾਲੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਕਲਾਸਾਂ ਦਾ ਅਣਮਿਥੇ ਸਮੇਂ ਲਈ ਬਾਈਕਾਟ ਕਰਕੇ ਧਰਨਾ ਕਾਲਜ ’ਚ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਰਾਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਨੇ ਬੀਤੇ ਦਿਨ ਹੀ ਹੜਤਾਲ ਸਬੰਧੀ ਸੂਚਿਤ ਕੀਤਾ ਸੀ ਅਤੇ ਉਨ੍ਹਾਂ ਬੈਠ ਕੇ ਮੱਸਲਾ ਹੱਲ ਕਰਨ ਲਈ ਕਿਹਾ ਪ੍ਰੰਤੂ ਵਿਦਿਆਰਥੀ ਰਜ਼ਾਮੰਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਹ ਮਿਲ ਬੈਠ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੈਨੇਜਮੈਂਟ ਨਾਲ ਸੰਪਰਕ ਕਰਕੇ ਹੱਲ ਕਰਨ ਲਈ ਤਿਆਰ ਹਨ। ਕਾਲਜ ਪ੍ਰਬੰਧਕਾਂ ਨੇ ਸੋਮਵਾਰ ਤੱਕ ਕਾਲਜ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਸੋਮਵਾਰ ਨੂੰ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ।
Advertisement
Advertisement