ਮਨਰੇਗਾ ਕਾਨੂੰਨ ਮੁਤਾਬਕ ਕੰਮ ਨਾ ਦੇਣ ਖ਼ਿਲਾਫ਼ ਧਰਨਾ
ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਬਲਾਕ ਕਮੇਟੀ ਦੇ ਸੱਦੇ ’ਤੇ ਬੀਡੀਪੀਓ, ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਅਤੇ ਕੁਲਵਿੰਦਰ ਕੋਰ ਰਾਮਗੜ੍ਹ ਨੇ ਕਿਹਾ ਕਿ ਬੀਡੀਪੀਓ ਪ੍ਰਸ਼ਾਸਨ ਵੱਲੋਂ ਮਨਰੇਗਾ ਕਾਨੂੰਨ ਮੁਤਾਬਕ ਕੰਮ ਨਹੀਂ ਦਿੱਤਾ ਜਾ ਰਿਹਾ ਸਗੋਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਕਾਨੂੰਨ ਅਨੁਸਾਰ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਥਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਏਪੀਓ ਮਨਦੀਪ ਸਿੰਘ ਅਤੇ ਪੰਚਾਇਤ ਅਫ਼ਸਰ ਮਾਨ ਸਿੰਘ ਨੇ ਮਨਰੇਗਾ ਵਰਕਰਾਂ ਨੂੰ ਆਪਣੇ ਦਾਇਰੇ ਦੀਆਂ ਮੰਗਾਂ ਹੱਲ ਕਰਨ, ਕਾਨੂੰਨ ਅਨੁਸਾਰ ਕੰਮ ਦੇਣ ਬਾਕੀ ਮੰਗਾਂ ਸੂਬਾ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇ ਸਮੇਂ ਸਿਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਮਨਦੀਪ ਕੋਰ ਨੁਰਪੂਰਾ, ਜਸਪ੍ਰੀਤ ਬਾਲਪੁਰ, ਵਿੱਕੀ ਰਾਮਗੜ੍ਹ, ਹਰਦੀਪ ਬਾਲਪੁਰ, ਮਲਕੀਤ ਸਿੰਘ, ਬਲਜੀਤ ਸਿੰਘ ਵਜੀਦਪੁਰ, ਜਸਪ੍ਰੀਤ ਕੋਰ ਬਾਲਪੁਰ, ਬਲਜੀਤ ਸਿੰਘ ਚੌਦਾਂ, ਸੁਰਿੰਦਰ ਕੌਰ ਸਿੰਧੜਾ, ਸਵਰਨ ਸਿੰਘ ਭੰਗੂਆਂ, ਕਰਨੈਲ ਸਿੰਘ ਸੁਰਲ ਅਤੇ ਗਿਆਨ ਕੋਰ ਬਧੌਛੀ ਆਦਿ ਨੇ ਸੰਬੋਧਨ ਕੀਤਾ।