ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਨਹਾਂਸਮੈਂਟ ਘਟਾਏ ਜਾਣ ਦਾ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਖ਼ਿਲਾਫ਼ ਪ੍ਰਦਰਸ਼ਨ

  ਰੈਜ਼ੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਗਮਾਡਾ ਤੇ ਸਰਕਾਰ ਵੱਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਵਸੂਲੀ ਦਾ ਮਸਲਾ...
Advertisement

 

ਰੈਜ਼ੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਗਮਾਡਾ ਤੇ ਸਰਕਾਰ ਵੱਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਵਸੂਲੀ ਦਾ ਮਸਲਾ ਢਾਈ ਸਾਲ ਤੋਂ ਵੱਧ ਦਾ ਸਮਾਂ ਹੋਣ ਦੇ ਬਾਵਜੂਦ ਹੱਲ ਨਾ ਕਰਨ ’ਤੇ ਰੋਸ ਪ੍ਰਗਟਾਇਆ।

Advertisement

ਉਨ੍ਹਾਂ ਕਿਹਾ ਕਿ ਸੈਕਟਰ 76-80 ਦਾ ਐਨਹਾਂਸਮੈਂਟ ਦਾ ਮੁੱਦਾ ਨੋਇਡਾ ਜਾਂ ਹੁੱਡਾ ਨਾਲ ਤਾਂ ਕੀ, ਪੰਜਾਬ ਦੀ ਕਿਸੇ ਵੀ ਅਥਾਰਟੀ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਮੰਗ ਕੀਤੀ ਕਿ ਐਂਟੀ ਐਨਹਾਂਸਮੈਂਟ ਕਮੇਟੀ ਨਾਲ ਕੁਲਵੰਤ ਸਿੰਘ ਹਲਕਾ ਵਿਧਾਇਕ ਦੀ ਅਗਵਾਈ ਵਿੱਚ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵਿੱਚ 839 ਰੁਪਏ ਵਰਗ ਮੀਟਰ ਐਨਹਾਂਸਮੈਂਟ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ, ਉਸ ਨੂੰ ਗਮਾਡਾ ਦੀ ਅਥਾਰਟੀ ਦੀ ਮੀਟਿੰਗ ਵਿੱਚ ਜਲਦੀ ਤੋਂ ਜਲਦੀ ਪ੍ਰਵਾਨ ਕਰਵਾਇਆ ਜਾਵੇ ਤਾਂ ਜੋ ਅਲਾਟੀਆਂ ਨੂੰ ਹੋਰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

ਇਸ ਦੇ ਨਾਲ ਹੀ ਨਗਰ ਨਿਗਮ ਵਲੋਂ ਸੈਕਟਰ 78 ਨੂੰ ਵਾਟਰ ਵਰਕਸ ਸੈਕਟਰ 77 ਤੋਂ ਨਹਿਰੀ ਪਾਣੀ ਸ਼ੁਰੂ ਕਰਨ, ਅਰਬਨ ਪਬਲਿਕ ਹੈਲਥ ਸੈਂਟਰ ਸੈਕਟਰ 79 ਦਾ ਬੰਦ ਪਿਆ ਕੰਮ ਸ਼ੁਰੂ ਕਰਨ, ਕਮਿਊਨਿਟੀ ਸੈਂਟਰ ਸੈਕਟਰ 77 ਦੀ ਉਸਾਰੀ ਕਰਨ, ਸਮੁੱਚੇ ਸੈਕਟਰ 78 ਦੀਆਂ ਸੜਕਾਂ ਦੇ ਕਰਵ ਚੈਨਲ ਨਵਿਆਉਣ, ਸ਼ਹੀਦ ਭਗਤ ਸਿੰਘ ਪਾਰਕ ਨੰਬਰ 17 ਦੇ ਟੁੱਟ ਭੱਜ ਗਏ ਬਿਜਲੀ ਦੇ ਖੰਭਿਆਂ ਨੂੰ ਠੀਕ ਕਰਨ, ਸੈਕਟਰ ਦੇ ਵੱਡੇ ਪਾਰਕ ਨੰਬਰ 5, 16 ਅਤੇ 17 ਵਿੱਚ ਫਲੱਡ ਲਾਈਟਸ ਲਗਾਉਣ, ਪਾਰਕਾਂ ਦੇ ਟੁੱਟੇ ਝੂਲੇ ਠੀਕ ਕਰਨ ਅਤੇ ਪਾਰਕ ਨੰਬਰ 16 ਤੇ 17 ਵਿੱਚ ਲੱਗੇ ਹੋਏ ਜਿੰਮਾਂ ਦੀ ਮੁਰੰਮਤ ਕਰਵਾਉਣ, ਪਾਰਕ ਨੰਬਰ 5 ਵਿੱਚ ਕੋਈ ਵੀ ਸਾਬਤ ਬੈਂਚ ਨਹੀਂ ਹੈ ਉਥੇ ਬੈਂਚ ਰਖੇ ਜਾਣ, ਹੋਰ ਰੋਡ ਗਲੀਆਂ ਬਣਾਉਣ, ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ, ਸੈਕਟਰ ਦੇ ਰੋਡ ਬਰਮਾਂ ਉੱਤੇ ਇੰਟਰਲਾਕ ਟਾਇਲਾਂ ਲਗਵਾਈਆ ਜਾਣ ਆਦਿ ਦੀ ਜ਼ੋਰਦਾਰ ਮੰਗ ਕੀਤੀ ਗਈ।

 

 

Advertisement
Show comments